ਪਾਰਟੀ ‘ਚ ਸ਼ਾਮਲ ਹੋ ਕੇ ਸਪਨਾ ਚੌਧਰੀ ਮੁੱਕਰੀ ਜਾਂ ਕਾਂਗਰਸ ਨੇ ਝੂਠ ਬੋਲਿਆ ?

1334

ਹਰਿਆਣਾ ਦੀ ਮਸ਼ਹੂਰ ਡਾਂਸਰ ਚਪਨਾ ਚੌਧਰੀ ਨੇ ਕਾਂਗਰਸ ਚ ਸ਼ਾਮਲ ਹੋਣ ਦੀਆਂ ਖ਼ਬਰਾਂ ਤੋਂ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਚ ਇਸ ਨਾਲ ਜੁੜੀਆਂ ਸਾਰੀਆਂ ਤਸਵੀਰਾਂ ਪੁਰਾਣੀਆਂ ਹਨ। ਸਪਨਾ ਚੌਧਰੀ ਨੇ ਅੱਗੇ ਕਿਹਾ ਕਿ ਮੇਰੀ ਕਾਂਗਰਸ ਚ ਜਾਣ ਦੀ ਕੋਈ ਇੱਛਾ ਨਹੀਂ ਹੈ। ਮੈਂ ਕਾਂਗਰਸ ਲਈ ਪ੍ਰਚਾਰ ਨਹੀਂ ਕਰਾਂਗੀ ਤੇ ਮੇਰੀ ਰਾਜ ਬੱਬਰ ਨਾਲ ਕੋਈ ਮੁਲਾਕਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਕਲਾਕਾਰ ਹਾਂ ਤੇ ਸਿਆਸਤ ਚ ਜਾਣ ਜਾਂ ਚੋਣਾਂ ਲੜਨ ਦੀ ਹਾਲੇ ਕੋਈ ਇੱਛਾ ਨਹੀਂ ਹੈ।ਸਪਨਾ ਚੌਧਰੀ ਵਲੋਂ ਅੱਜ ਕੀਤੇ ਗਏ ਦਾਅਵਿਆਂ ਤੇ ਹੁਣ ਸਵਾਲ ਖੜ੍ਹੇ ਹੋ ਗਏ ਹਨ ਕਿਉਂਕਿ ਕੁਝ ਤਸਵੀਰਾਂ ਦੂਜੇ ਪਾਸੇ ਇਸ਼ਾਰਾ ਕਰ ਰਹੀਆਂ ਹਨ। ਸਪਨਾ ਚੌਧਰੀ ਦੇ ਕਾਂਗਰਸ ਦੀ ਮੈਂਬਰਸ਼ਿਪ ਲੈਣ ਦੀ ਇਕ ਰਸੀਦ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਇਕ ਫ਼ਾਰਮ ਵੀ ਸਾਹਮਣੇ ਆਇਆ ਹੈ ਜਿਸ ਤੇ ਉਨ੍ਹਾਂ ਦੀ ਮੈਂਬਰਸ਼ਿਪ ਨਾਲ ਜੁੜੀ ਸਾਰੀ ਜਾਣਕਾਰੀ ਹੈ। ਇਸ ਫ਼ਾਰਮ ਤੇ ਸਪਨਾ ਦੇ ਦਸਤਖ਼ਤ ਵੀ ਹਨ।ਉੱਤਰ ਪ੍ਰਦੇਸ਼ ਕਾਂਗਰਸ ਦੇ ਸਕੱਤਰ ਨਰਿੰਦਰ ਰਾਠੀ ਨੇ ਕਿਹਾ ਹੈ ਕਿ ਸਪਨਾ ਚੌਧਰੀ ਨੇ ਲੰਘੀ ਦਿਨ ਸ਼ਨਿੱਚਰਵਾਰ ਨੂੰ ਖੁੱਦ ਉਨ੍ਹਾਂ ਦੀ ਹਾਜ਼ਰੀ ਚ ਇਹ ਮੈਂਬਰਸ਼ਿਪ ਫ਼ਾਰਮ ਭਰਿਆ ਸੀ। ਉਨ੍ਹਾਂ ਦੀ ਭੈਣ ਨੇ ਵੀ ਪਾਰਟੀ ਦੀ ਮੈਂਬਰਸ਼ਿਪ ਲਈ ਹੈ। ਉਨ੍ਹਾਂ ਕੋਲ ਦੋਨਾਂ ਦੇ ਫ਼ਾਰਮ ਮੌਜੂਦ ਹਨ। ਨਰਿੰਦਰ ਰਾਠੀ ਨੇ ਹੈਰਾਨੀ ਪ੍ਰਗਟਾਊਂਦਿਆਂ ਕਿਹਾ ਕਿ ਸਪਨਾ ਚੌਧਰੀ ਝੂਠ ਕਿਉਂ ਬੋਲ ਰਹੀ ਹਨ, ਇਸ ਬਾਰੇ ਉਹ ਖੁੱਦ ਹੈਰਾਨ ਤੇ ਅਣਜਾਨ ਹਨ। ਉਨ੍ਹਾਂ ਕਿਹਾ ਕਿ ਮੈਨੂੰ ਖੁੱਦ ਸਮਝ ਨਹੀਂ ਆ ਰਿਹਾ ਹੈ ਕਿ ਸਪਨਾ ਚੌਧਰੀ ਨੂੰ ਅਚਾਨਕ ਕੀ ਹੋ ਗਿਆ ?

Real Estate