‘ਢੀਂਡਸਾ ਪਰਿਵਾਰ ਨੂੰ ਪਾੜ ਰਿਹਾ ਸੁਖਬੀਰ ਬਾਦਲ’ : ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਸਾਧਦੇ ਹੋਏ ਢੀਂਡਸਾ ਪਰਿਵਾਰ ਵਿਚ ਦਰਾੜ ਪਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਰਮਿੰਦਰ ਢੀਂਡਸਾ ’ਤੇ ਚੋਣਾਂ ਲੜਨ ਦਾ ਦਬਾਅ ਬਣਾ ਕੇ ਢੀਂਡਸਾ ਪਰਿਵਾਰ ਵਿਚ ਵੰਡੀਆ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਢੀਂਡਸਾ ਪਰਿਵਾਰ ਨੂੰ ਪਾੜਨਾ ਚਾਹੁੰਦੇ ਹਨ।
ਭਗਵੰਤ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਹੀਂ ਚਾਹੁੰਦੇ ਉਹ ਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਲੋਕ ਸਭਾ ਚੋਣ ਲੜੇ ਪਰ ਸੁਖਬੀਰ ਬਾਦਲ ਪਰਮਿੰਦਰ ਢੀਂਡਸਾ ‘ਤੇ ਚੋਣ ਲੜਨ ਦਾ ਦਬਾਅ ਪਾ ਰਹੇ ਹਨ। ਭਗਵੰਤ ਨੇ ਦਾਅਵਾ ਕਰਦਿਆਂ ਕਿਹਾ ਕਿ ਅਕਾਲੀ ਦਲ ਸੰਗਰੂਰ ਵਿਚੋਂ ਹੀ ਨਹੀਂ ਪੰਜਾਬ ਵਿਚੋਂ ਵੀ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਨੂੰ ਢੰਗ ਦੇ ਉਮੀਦਵਾਰ ਵੀ ਨਹੀਂ ਮਿਲ ਰਹੇ।ਭਗਵੰਤ ਨੇ ਕਿਹਾ ਕਿ ਜਦੋਂ ਪਿਓ ਨੇ ਨਾਂਹ ਕਰ ਦਿਤੀ ਤਾਂ ਸੁਖਬੀਰ ਬਾਦਲ ਮੁੰਡੇ ਨੂੰ ਧੱਕੇ ਨਾਲ ਚੋਣ ਮੈਦਾਨ ਵਿਚ ਉਤਾਰ ਰਿਹਾ ਹੈ।

Real Estate