23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ

1538

23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਇਹ 78ਵਾਂ ਸ਼ਹੀਦੀ ਦਿਹਾੜਾ ਹੈ। ਮਨੁੱਖਤਾ ਲਈ ਕੁਰਬਾਨ ਹੋਣ ਵਾਲੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੇ ਅਧੂਰੇ ਸੁਪਨਿਆਂ ਦੇ ਸਮਾਜ ਲਈ, ਉਹਨਾਂ ਦੇ ਕੀਤੇ ਕੰਮਾਂ ਤੇ ਲਿਖਤਾਂ ਤੇ ਵਿਚਾਰ ਕਰਨ ਲਈ ਓਹੜ ਪੋਹੜ ਕਰਨੇ, ਮਨੁੱਖਤਾ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਬਹੁਤ ਜਰੂਰੀ ਹਨ ਕਿਉਂਕਿ ਅੱਜ ਦੀਆਂ ਦੁਨੀਆਂ ਭਰ ਦੀਆਂ ਹਾਲਤਾਂ ਦਿਨੋ ਦਿਨ ਗਲਤ ਦਿਸ਼ਾ ਵੱਲ ਜਾ ਰਹੀਆਂ ਹਨ। ਚਾਹੇ ਭਾਰਤ ਵਿੱਚ ਸਿਆਸੀ ਪੈਂਤੜੇਬਾਜ਼ੀ ਵਿੱਚ 42 ਫੌਜੀਆ ਦਾ ਮਾਰੇ ਜਾਣਾ ਹੋਵੇ ਜਾਂ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਜਾਂ ਨਿਊਜ਼ੀਲੈਂਡ ਵਿੱਚ ਇੱਕ ਫਿਰਕੇ ਦਾ ਦਰਦਨਾਕ ਘਾਣ ਤੇ ਜਾਂ ਵੈਨਜ਼ੁਐਲਾ ਵਿੱਚ ਸਾਮਰਾਜੀ ਤਾਕਤਾਂ ਹੱਥੋਂ ਲੋਕਰਾਜ ਨੂੰ ਖ਼ਤਮ ਕਰਨ ਦੀਆਂ ਸ਼ਾਜਸ਼ਾਂ ਹੋਣ ਆਦਿ। ਇਹਨਾਂ ਹਾਲਤਾਂ ਬਾਰੇ ਸੋਚਦਿਆਂ ਸਾਨੂੰ ਇਤਿਹਾਸ ਤੇ ਨਜ਼ਰ ਮਾਰਨੀ ਲਾਜ਼ਮੀ ਹੋ ਜਾਂਦੀ ਹੈ ਸੋ ਇਸ ਵਾਰ ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਸਮਾਰੋਹ 23 ਮਾਰਚ, 2019 ਨੂੰ ਪ੍ਰੋਗਰੈਸਿਵ ਕਲਚਰਲ ਸੈਂਟਰ (#126, 7536-130 ਸਟਰੀਟ ਸਰ੍ਹੀ) ਵਿੱਚ ਦਿਨ ਦੇ ਠੀਕ 12 ਵਜੇ ਰੱਖਿਆ ਗਿਆ ਹੈ, ਸਾਰੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਓ ਆਪਾਂ ਸਾਰੇ ਰਲ਼ ਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਦੇਈਏ ਅਤੇ ਵਿਚਾਰਾਂ ਕਰੀਏ। ਸਾਰਿਆਂ ਨੂੰ ਸਮੇਂ ਸਿਰ ਪਹੁੰਚਣ ਲਈ ਸੱਦਾ ਹੈ।ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ। ਸੈਕਟਰੀ ਹਰਭਜਨ ਚੀਮਾ-604 377 2415 ਪ੍ਰਧਾਨ ਇਕਬਾਲ ਪੁਰੇਵਾਲ-604 720 1652

Real Estate