ਵੋਟ ਨਾ ਦੇਣ ‘ਤੇ 350 ਰੁਪਏ ਕੱਟੇ ਜਾਣ ਵਾਲੀ ਖ਼ਬਰ ਦਾ ਦਾ ਸੱਚ

1680

ਸੋਸ਼ਲ ਮੀਡੀਆ ‘ਤੇ ਅਖ਼ਬਾਰ ਦੀ ਇੱਕ ਕਟਿੰਗ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇਸ ਕਟਿੰਗ ਦਾ ਸਿਰਲੇਖ ਹੈ – ”ਵੋਟ ਨਾ ਦੇਣ ਗਏ ਤਾਂ ਬੈਂਕ ਅਕਾਊਂਟ ‘ਚੋਂ ਕੱਟੇ ਜਾਣਗੇ 350 ਰੁਪਏ।”ਇਸ ਲੇਖ ਦੀ ਪਹਿਲੀ ਲਾਈਨ ‘ਚ ਲਿਖਿਆ ਹੈ ਕਿ ‘ਇਸ ਵਾਰ ਲੋਕਸਭਾ ਚੋਣਾਂ ‘ਚ ਵੋਟ ਨਾ ਪਾਉਣਾ ਮਹਿਗਾ ਪੈ ਜਾਵੇਗਾ।”ਚੋਣ ਕਮਿਸ਼ਨ ਦੇ ਬੁਲਾਰੇ ਦੇ ਹਵਾਲੇ ਨਾਲ ਇਸ ਖ਼ਬਰ ‘ਚ ਲਿਖਿਆ ਹੈ ਕਿ ‘ਇਸ ਵਾਰ ਜੋ ਵੋਟਰ ਵੋਟ ਨਹੀਂ ਪਾਉਣਗੇ, ਉਨ੍ਹਾਂ ਦੇ ਬੈਂਕ ਅਕਾਊਂਟ ‘ਚੋਂ 350 ਰੁਪਏ ਕੱਟੇ ਜਾਣਗੇ ਅਤੇ ਜਿਹੜੇ ਵੋਟਰਾਂ ਦੇ ਬੈਂਕ ਅਕਾਊਂਟ ‘ਚ 350 ਰੁਪਏ ਨਹੀਂ ਹੋਣਗੇ, ਉਨ੍ਹਾਂ ਤੋਂ ਇਹ ਪੈਸਾ ਮੋਬਾਈਲ ਰਿਚਾਰਜ ਕਰਵਾਉਣ ਵੇਲੇ ਕੱਟਿਆ ਜਾਵੇਗਾ।’
ਬੀਬੀਸੀ ਅਨੁਸਾਰ ਫ਼ੈਕਟ ਚੈੱਕ ਦੌਰਾਨ ਪਤਾ ਲੱਗਿਆ ਕਿ ਇਹ ਕਟਿੰਗ ਦਿੱਲੀ ਤੋਂ ਛਪਣ ਵਾਲੇ ਰੋਜ਼ਾਨਾ ਹਿੰਦੀ ਅਖ਼ਬਾਰ ਨਵਭਾਰਤ ਟਾਇਮਜ਼ ਦੀ ਹੈ।ਅਖ਼ਬਾਰ ਨੇ ਹੋਲੀ ਮੌਕੇ ਇਸ ‘ਭਰਮ ਪੈਦਾ ਕਰਦੀ ਖ਼ਬਰ’ ਨੂੰ ਪ੍ਰਕਾਸ਼ਿਤ ਕੀਤਾ ਸੀ।ਨਵਭਾਰਤ ਟਾਇਮਜ਼ ਦੀ ਵੈੱਬਸਾਈਟ ‘ਤੇ ਵੀ ਇਹ ਖ਼ਬਰ 21 ਮਾਰਚ ਨੂੰ ਪ੍ਰਕਾਸ਼ਿਤ ਹੋਈ ਸੀ। ਵੈੱਬਸਾਈਟ ‘ਤੇ ਇਸ ਖ਼ਬਰ ਦੇ ਉੱਪਰ ਹੀ ਲਿਖਿਆ ਹੈ, ‘ਇਸ ਖ਼ਬਰ ‘ਚ ਕੋਈ ਸੱਚਾਈ ਨਹੀਂ ਹੈ, ਇਹ ਮਜ਼ਾਕ ਹੈ।’
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਕਟਿੰਗ ‘ਚ ਲਿਖਿਆ ਹੈ, ‘ਕੋਈ ਵੋਟਰ ਇਸ ਆਦੇਸ਼ ਲਈ ਅਦਾਲਤ ਨਾ ਜਾਵੇ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਪਹਿਲਾਂ ਹੀ ਅਦਾਲਤ ਤੋਂ ਮਨਜ਼ੂਰੀ ਲੈ ਲਈ ਹੈ। ਇਸਦੇ ਖ਼ਿਲਾਫ਼ ਹੁਣ ਯਾਚਿਕਾ ਦਾਇਰ ਨਹੀਂ ਹੋ ਸਕਦੀ।’ਚੋਣ ਕਮਿਸ਼ਨ ਨੇ ਵੋਟਰਾਂ ‘ਤੇ ਜੁਰਮਾਨਾ ਲਗਾਉਣ ਲਈ ਅਦਾਲਤ ਤੋਂ ਕੋਈ ਮਨਜ਼ੂਰੀ ਨਹੀਂ ਲਈ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਅਰਜ਼ੀ ਲਗਾਈ ਹੈ। ਇਹ ਸਭ ਅਖ਼ਬਾਰ ਵੱਲੋਂ ਕੀਤਾ ਗਿਆ ਮਜ਼ਾਕ ਹੈ।ਅਖ਼ਬਾਰ ਨੇ ਹੋਲੀ ਦੇ ਦਿਨ ਕਈ ਹੋਰ ਭਰਮ ਪੈਦਾ ਕਰਨ ਵਾਲੀਆਂ ਖ਼ਬਰਾਂ ਵੀ ਛਾਪੀਆਂ ਸਨ। ਇਨ੍ਹਾਂ ਵਿੱਚੋਂ ਦੋ ਦੇ ਸਿਰਲੇਖ ਸਨ – ‘ਪਾਕਿਸਤਾਨ ਨੇ ਹਾਫ਼ਿਜ਼ ਸਈਅਦ ਨੂੰ ਭਾਰਤ ਦੇ ਹਵਾਲੇ ਕੀਤਾ, ਹੁਣ ਦਾਊਦ ਦੀ ਵਾਰੀ’ ਅਤੇ ‘ਨੀਰਵ, ਮਾਲਿਆ ਨੇ ਧੋਤੇ ਸੀ ਕੁੰਭ ਵਿੱਚ ਪਾਪ।

Real Estate