ਲੋਕ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ 7ਵੀਂ ਸੂਚੀ : ਰਾਜ ਬੱਬਰ ਦੀ ਸੀਟ ਬਦਲੀ

1802

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਦੇਰ ਰਾਤ 35 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਉਤਰ ਪ੍ਰਦੇਸ਼ ਤੋਂ 9, ਤਮਿਲਨਾਡੂ ਤੋਂ 8, ਛੱਤੀਸਗੜ੍ਹ ਤੋਂ 4, ਜੰਮੂ ਕਸ਼ਮੀਰ ਤੋਂ 3, ਮਹਾਂਰਾਸ਼ਟਰ ਤੋਂ 5, ਉੜੀਸਾ ਤੋਂ 2, ਤੇਲੰਗਾਨਾ ਤੋਂ 1, ਤ੍ਰਿਪੁਰਾ ਤੋਂ 2 ਅਤੇ ਪੁਡੁਚੇਰੀ ਤੋਂ 1 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਉਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਦੀ ਸੀਟ ਬਦਲ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮੁਰਾਦਾਬਾਦ ਦੀ ਥਾਂ ਫਤਿਹਪੁਰ ਸੀਕਰੀ ਤੋਂ ਉਤਾਰਿਆ ਗਿਆ ਹੈ। ਉਥੇ ਮਸ਼ਹੂਰ ਸ਼ਾਇਰ ਇਮਰਾਨ ਪ੍ਰਤਾਪਗੜ੍ਹੀ ਨੂੰ ਰਾਜ ਬੱਬਰ ਦੀ ਥਾਂ ਮੁਰਾਦਾਬਾਤ ਲੋਕ ਸਭਾ ਖੇਤਰ ਤੋਂ ਉਮੀਦਵਾਰ ਬਣਾਇਆ ਗਿਆ ਹੈ।

Real Estate