ਮੋਦੀ ‘ਤੇ ਬਣੀ ਫਿਲਮ ‘ਚ ਨਾਂਮ ਆਉਣ ‘ਤੇ ਜਾਵੇਦ ਅਖ਼ਤਰ ਹੈਰਾਨ

1279

 Javed Akhtar on Twitterਫਿਲਮ ਇੰਡਸਟਰੀ ਦੇ ਪ੍ਰਸਿੱਧ ਗੀਤਕਾਰ ਜਾਵੇਦ ਅਖ਼ਤਰ ਨੇ ਕਿਹਾ ਉਸਨੇ ਵਿਵੇਕ ਓਬਰਾਏ ਦੀ ਅਦਾਕਾਰੀ ਵਾਲੀ ਫਿਲਮ ‘ਪੀਐਮ ਨਰਿੰਦਰ ਮੋਦੀ’ ਲਈ ਕੋਈ ਗਾਣਾ ਨਹੀਂ ਲਿਖਿਆ ਅਤੇ ਫਿ਼ਲਮ ਦੇ ਟਰੇਲਰ ਦੀ ਕਰੈਡਿਟ ਲਾਈਨ ‘ਚ ਉਹ ਆਪਣਾ ਨਾਂਮ ਦੇਖ ਕੇ ਹੈਰਾਨ ਹੋਏ ਹਨ ।
ਇਹ ਫਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜਨੀਤਕ ਜੀਵਨ ‘ਤੇ ਆਧਾਰਿਤ ਹੈ। ਹੋਲੀ ਦੇ ਮੌਕੇ ਇਸਦਾ ਟਰੇਲਰ ਰਿਲੀਜ਼ ਕੀਤਾ ਗਿਆ । ਜਾਵੇਦ ਅਖ਼ਤਰ ਨੇ ਟਵੀਟ ਕਰਕੇ ਆਪਣੀ ਹੈਰਾਨ ਜ਼ਾਹਿਰ ਕੀਤੀ ਹੈ । ਫਿਲਮ ਦੇ ਪੋਸਟ ਵਿੱਚ ਜਾਵੇਦ ਅਖ਼ਤਰ ਦਾ ਨਾਂਮ ਵੀ ਲਿਖਿਆ ਗਿਆ , ਜਦਕਿ ਉਹਨਾਂ ਦਾ ਕਹਿਣਾ ਕਿ ਉਹਨਾ ਨੇ ਇਸ ਫਿਲਮ ‘ਚ ਕੋਈ ਯੋਗਦਾਨ ਨਹੀਂ ਦਿੱਤਾ।
ਫਿਲਮ ਦੀ ਕਰੈਡਿਟ ਲਾਈਨ ਵਿੱਚ ਗੀਤਕਾਰ ਦੇ ਤੌਰ ਤੇ ਜਾਵੇਦ ਅਖ਼ਤਰ ਤੋਂ ਬਿਨਾ ਪ੍ਰਸੂਨ ਜੋਸ਼ੀ , ਸਮੀਰ, ਅਭਿੰਦਰ ਕੁਮਾਰ ਉਪਾਧਿਆਏ, ਸਰਦਾਰਾ, ਪੈਰੀ ਜੀ ਅਤੇ ਲਵਰਾਜ ਦਾ ਨਾਂਮ ਹੈ।
ਰਾਸ਼ਟਰੀ ਪੁਰਸਕਾਰ ਵਿਜੇਤਾ ਉਮੰਗ ਕੁਮਾਰ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ਵਿੱਚ ਵਿਵੇਕ ਉਬਰਾਏ ਮੁੱਖ ਭੂਮਿਕਾ ‘ਚ ਹਨ ਜਦਕਿ ਬੋਮਨ ਇਰਾਨੀ , ਮਨੋਜ ਜੋਸ਼ੀ, ਜ਼ਰੀਨਾ ਵਹਾਬ ਅਤੇ ਪ੍ਰਸ਼ਾਤ ਨਰਾਇਣ ਵੀ ਅਦਾਕਾਰ ਦੇ ਤੌਰ ‘ਚ ਸ਼ਾਮਿਲ ਹਨ।
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ 11 ਅਪ੍ਰੈਲ ਨੂੰ ਹੋਣੀ ਹੈ , ਪਰ ਇਸਤੋਂ ਪਹਿਲਾਂ ‘ਪੀਐਮ ਨਰਿੰਦਰ ਮੋਦੀ’ ਨੂੰ ਰਿਲੀਜ ਕੀਤਾ ਜਾਵੇਗਾ। ਪਹਿਲਾ ਰਿਲੀਜ਼ ਦੀ ਤਾਰੀਖ 12 ਅਪਰੈਲ ਦੱਸੀ ਜਾ ਰਹੀ ਸੀ ਹੁਣ ਇਸ ਨੂੰ 5 ਅਪਰੈਲ ਕਰ ਦਿੱਤਾ ਗਿਆ ਹੈ।

Real Estate