ਭਾਜਪਾ ਨੇ ਸ਼ਤਰੂਘਨ ਸਿਨਹਾ ਦੀ ਕੱਟੀ ਟਿਕਟ

1237

ਭਾਜਪਾ ਨੇ ਪਟਨਾ ਸਾਹਿਬ ਤੋਂ ਸ਼ਤਰੂਘਨ ਸਿਨਹਾ ਦਾ ਪੱਤਾ ਕੱਟ ਕੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਬਿਹਾਰ ‘ਚ ਐੱਨ। ਡੀ। ਏ। ਨੇ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬੇ ‘ਚ ਭਾਜਪਾ ਇੰਚਾਰਜ ਭੁਪਿੰਦਰ ਯਾਦਵ ਨੇ ਭਾਜਪਾ, ਜਨਤਾ ਦਲ ਯੂਨਾਈਟਿਡ ਅਤੇ ਲੋਕ ਜਨਸ਼ਕਤੀ ਪਾਰਟੀ ਦੇ 39 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਭਾਜਪਾ ਅਤੇ ਜੇ। ਡੀ। ਯੂ। ਵਲੋਂ 17-17 ਸੀਟਾਂ ‘ਤੇ ਅਤੇ ਐੱਲ। ਜੇ। ਪੀ। ਵਲੋਂ 5 ਸੀਟਾਂ ‘ਤੇ ਕਿਸਮਤ ਅਜ਼ਮਾਈ ਜਾਵੇਗੀ। ਬਿਹਾਰ ਦੇ ਵੱਡੇ ਚਿਹਰੇ ਸ਼ਾਹਨਵਾਜ਼ ਹੁਸੈਨ ਦਾ ਨਾਂ ਵੀ ਪਾਰਟੀ ਵਲੋਂ ਜਾਰੀ ਕੀਤੀ ਗਈ ਸੂਚੀ ‘ਚ ਨਹੀਂ ਹੈ। ਪਿਛਲੀ ਵਾਰ ਉਹ ਭਾਗਲਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਸਨ। ਐੱਨ। ਡੀ। ਏ। ਨੇ ਗਿਰੀਰਾਜ ਸਿੰਘ ਨੂੰ ਬੇਗੁਸਰਾਏ ਤੋਂ ਟਿਕਟ ਦਿੱਤੀ ਹੈ। ਹਾਜੀਪੁਰ ਤੋਂ ਪਸ਼ੂਪਤੀ ਪਾਰਸ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬਕਸਰ ਤੋਂ ਅਸ਼ਵਨੀ ਚੌਬੇ ਚੋਣ ਲੜਨਗੇ। ਮੁੰਗੇਰ ਤੋਂ ਜੇ। ਡੀ। ਯੂ। ਨੇਤਾ ਰਾਜੀਵ ਰੰਜਨ ਚੋਣ ਮੈਦਾਨ ‘ਚ ਹੋਣਗੇ। ਖਗੜੀਆ ਸੀਟ ਤੋਂ ਅਜੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਹੋਇਆ ਹੈ।

Real Estate