ਭਗਤ ਸਿੰਘ ਦੀ ਭੁੱਖ-ਹੜ੍ਹਤਾਲ ਦੇ ਹੱਕ ‘ਚ ਕੀ ਬੋਲੇ ਜਿਨਾਹ ?

1651

ਬੀਬੀਸੀ
ਕਈ ਇਤਿਹਾਸਕ ਰਿਕਾਰਡ ਹੋਣ ਦੇ ਬਾਵਜੂਦ ਪਿਛਲੇ ਕਈ ਸਾਲਾਂ ਤੋਂ ਜਿਨਾਹ ਅਤੇ ਭਗਤ ਸਿੰਘ ਵਿਚਾਲੇ ਕੋਈ ਸੰਪਰਕ ਸੀ, ਇਹ ਸੋਚਣਾ ਵੀ ਔਖਾ ਸੀ।ਇਹ ਉਦੋਂ ਹੀ ਸੰਭਵ ਹੋ ਸਕਿਆ ਜਦੋਂ 1996 ਵਿੱਚ ਏ।ਜੀ। ਨੂਰਾਨੀ ਦੀ ਕਿਤਾਬ- ‘ਦਿ ਟਰਾਇਲ ਆਫ਼ ਭਗਤ ਸਿੰਘ’ ਆਈ।ਕਿਤਾਬ ਵਿੱਚ ਉਨ੍ਹਾਂ ਨੇ ਨਾ ਸਿਰਫ਼ ਕੇਂਦਰੀ ਸਭਾ (ਅਸੈਂਬਲੀ) ਦਾ ਪਿਛੋਕੜ ਦਾ ਜ਼ਿਕਰ ਕੀਤਾ ਹੈ। ਨਾਲ ਹੀ ਉਨ੍ਹਾਂ ਨੇ 13 ਸਤੰਬਰ, 1929 ਨੂੰ ਲਹੌਰ ਜੇਲ੍ਹ ਵਿੱਚ ਭੁੱਖ-ਹੜਤਾਲ ਕਰ ਰਹੇ ਜਤਿਨ ਦਾਸ ਦੇ ਦਿਹਾਂਤ ਦੇ ਬਾਰੇ ਵੀ ਲਿਖਿਆ।
ਭਗਤ ਸਿੰਘ ਅਤੇ ਬੱਟੁਕੇਸ਼ਵਰ ਦੱਤ ਨੇ 14 ਜੂਨ, 1929 ਨੂੰ ਮਰਨ ਵਰਤ ਸ਼ੁਰੂ ਕੀਤਾ ਸੀ, ਜਦੋਂ ਦਿੱਲੀ ਬੰਬ ਮਾਮਲੇ ਵਿੱਚ 12 ਜੂਨ ਨੂੰ ਦਿੱਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮਿਆਂਵਾਲੀ ਅਤੇ ਲਹੌਰ ਜੇਲ੍ਹ ‘ਚ ਭੇਜਿਆ ਜਾ ਰਿਹਾ ਸੀ।
ਉਨ੍ਹਾਂ ਨੂੰ 8 ਅਪ੍ਰੈਲ, 1929, ਜਿਸ ਦਿਨ ਉਨ੍ਹਾਂ ਨੇ ਕੇਂਦਰੀ ਅਸੈਂਬਲੀ (ਹੁਣ ਸੰਸਦ ਭਵਨ) ‘ਚ ਬੰਬ ਸੁੱਟਿਆ, ਤੋਂ 12 ਜੂਨ ਤੱਕ ਦਿੱਲੀ ‘ਚ ਟਰਾਇਲ ਦੇ ਦੌਰਾਨ ਅਖ਼ਬਾਰ ਅਤੇ ਚੰਗੀ ਖੁਰਾਕ ਵਰਗੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ।ਦੋਸ਼ੀ ਕਰਾਰ ਦਿੱਤੇ ਜਾਣ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਭੇਜੇ ਜਾਣ ਦੇ ਹੁਕਮ ਦੇ ਬਾਅਦ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਗਈਆਂ।ਦੋਹਾਂ ਨੇ ਰੇਲ ਰਾਹੀਂ ਪੰਜਾਬ ਦੇ ਸਫ਼ਰ ਦੌਰਾਨ ਸਿਆਸੀ ਕੈਦੀਆਂ ਤਰ੍ਹਾਂ ਸਲੂਕ ਕਰਨ ਅਤੇ ਚੰਗਾ ਖਾਣਾ ਤੇ ਅਖ਼ਬਾਰਾਂ ਦੀ ਮੰਗ ਕੀਤੀ।ਭਗਤ ਸਿੰਘ ਨੂੰ ਖ਼ਤਰਨਾਕ ਮੀਆਂਵਾਲੀ ਜੇਲ੍ਹ, ਜਦਕਿ ਬੀਕੇ ਦੱਤ ਨੂੰ ਲਹੌਰ ਸਾਜਿਸ਼ ਦੇ ਕਾਮਰੇਡਾਂ ਨਾਲ ਨਹੀਂ ਸਗੋਂ ਲਹੌਰ ਜੇਲ੍ਹ ਵਿੱਚ ਰੱਖਿਆ ਗਿਆ।

ਜਦੋਂ ਸਟਰੈਚਰ ‘ਤੇ ਲਿਆਂਦਾ ਗਿਆ ਭਗਤ ਸਿੰਘ ਨੂੰ

10 ਜੁਲਾਈ, 1929 ਨੂੰ ਸਾਂਡਰਸ ਕਤਲ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਅਤੇ ਭਗਤ ਸਿੰਘ ਨੂੰ ਅਦਾਲਤ ਵਿੱਚ ਸਟਰੈਚਰ ‘ਤੇ ਲਿਆਂਦਾ ਗਿਆ।ਉਸ ਵੇਲੇ ਹੀ ਦੂਜੇ ਕਾਮਰੇਡਾਂ ਨੂੰ ਭਗਤ ਸਿੰਘ ਅਤੇ ਦੱਤ ਦੀ ਭੁੱਖ-ਹੜਤਾਲ ਬਾਰੇ ਪਤਾ ਲੱਗਿਆ। ਲਹੌਰ ਸਾਜਿਸ਼ ਦੇ ਮਾਮਲੇ ਕਰਕੇ ਸਾਰਿਆਂ ਨੂੰ ਲਹੌਰ ਜੇਲ੍ਹ ਵਿੱਚ ਰੱਖਿਆ ਗਿਆ ਸੀ।ਜਤਿਨ ਦਾਸ ਸਣੇ ਹੋਰ ਵੀ ਸਾਰੇ ਭੁੱਖ-ਹੜਤਾਲ ਵਿੱਚ ਸ਼ਾਮਿਲ ਹੋ ਗਏ। ਸਿਰਫ਼ ਕਾਂਗਰਸ ਅੰਦੋਲਨ ਦੇ ਦੌਰਾਨ ਜਤਿਨ ਦਾਸ ਕੋਲ ਹੀ ਜੇਲ੍ਹ ਵਿੱਚ ਸਿਆਸੀ ਕੈਦੀ ਵਜੋਂ ਭੁੱਖ-ਹੜਤਾਲ ਦਾ ਅਨੁਭਵ ਸੀ।ਉਨ੍ਹਾਂ ਨੇ ਆਪਣੇ ਸਾਥੀ ਕਾਮਰੇਡਾਂ ਨੂੰ ਭੁੱਖ-ਹੜਤਾਲ ਕਰਨ ਤੋਂ ਸਾਵਧਾਨ ਰਹਿਣ ਲਈ ਕਿਹਾ।

ਅਸੈਂਬਲੀ ‘ਚ ਭੁੱਖ-ਹੜਤਾਲ ਦਾ ਮੁੱਦਾ

ਜਤਿਨ ਦਾਸ ਨੇ ਦਾਅਵਾ ਕੀਤਾ ਕਿ ਜੇ ਦੂਜੇ ਭੁੱਖ-ਹੜਤਾਲ ਖ਼ਤਮ ਕਰ ਵੀ ਦਿੰਦੇ ਹਨ ਤਾਂ ਵੀ ਉਹ ਭੁੱਖ-ਹੜਤਾਲ ਨਹੀਂ ਤੋੜਨਗੇ।ਜਦੋਂ ਸਭ ਨੇ ਇੱਕਜੁੱਟ ਹੋ ਕੇ ਸਿਆਸੀ ਗਤੀਵਿਧੀਆਂ ਅਤੇ ਮੀਡੀਆ ਦੇ ਕੇਂਦਰ ਲਹੌਰ ਵਿੱਚ ਭੁੱਖ-ਹੜਤਾਲ ਕੀਤੀ ਤਾਂ ਇਹ ਕੌਮੀ ਮੁੱਦਾ ਬਣ ਗਿਆ ਅਤੇ ਸ਼ਿਮਲਾ ‘ਚ ਕੇਂਦਰੀ ਅਸੈਂਬਲੀ ਸੈਸ਼ਨ ‘ਚ ਇਹ ਮੁੱਦਾ ਚੁੱਕਿਆ ਗਿਆ।ਲਹੌਰ ‘ਚ ‘ਦ ਟ੍ਰਿਬਿਊਨ’ ਵਿੱਚ 14 ਜੁਲਾਈ ਨੂੰ ਉਨ੍ਹਾਂ ਦੀਆਂ ਮੰਗਾਂ ਛਪੀਆਂ। ਭਗਤ ਸਿੰਘ ਅਤੇ ਦੱਤ ਨੇ ਲਿਖਿਆ ਕਿ ਦਿੱਲੀ ਸੁਣਵਾਈ ਦੇ ਦੌਰਾਨ ਉਨ੍ਹਾਂ ਨਾਲ ਰਵੱਈਆ ਸਹੀ ਸੀ।ਮੀਆਂਵਾਲੀ ਅਤੇ ਲਹੌਰ ਜੇਲ੍ਹਾਂ ਵਿੱਚ ਭੇਜਣ ਤੋਂ ਬਾਅਦ ਉਨ੍ਹਾਂ ਨਾਲ ਆਮ ਅਪਰਾਧੀਆਂ ਵਰਗਾ ਹੀ ਸਲੂਕ ਕੀਤਾ ਜਾ ਰਿਹਾ ਸੀ।ਸਾਰੇ ਭੁੱਖ-ਹੜਤਾਲ ਕਰਨ ਵਾਲਿਆਂ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਜ਼ਬਰਦਸਤੀ ਖੁਆਇਆ ਜਾ ਰਿਹਾ ਸੀ, ਪਰ ਜਤਿਨ ਦਾਸ ਦਾ ਇਰਾਦਾ ਬੜਾ ਪੱਕਾ ਸੀ।ਉਸ ਨੂੰ ਭੁੱਖ-ਹੜਤਾਲ ਦਾ ਪਹਿਲਾਂ ਵੀ ਅਨੁਭਵ ਸੀ। ਉਹ ਇੰਨ੍ਹਾਂ ਵਿਰੋਧ ਕਰਦਾ ਕਿ ਫ਼ੌਜ ਜ਼ਬਰਦਸਤੀ ਉਸ ਦੇ ਫੇਫੜਿਆਂ ਵਿੱਚ ਦੁੱਧ ਪਾ ਦਿੰਦੀ, ਜਿਸ ਨਾਲ ਉਸ ਦੀ ਤੁਰੰਤ ਸਿਹਤ ਵਿਗੜ ਗਈ।

ਭਗਤ ਸਿੰਘ ਤੋਂ ਕਿਉਂ ਖਿੱਝ ਗਏ ਜਤਿਨ?

ਜਤਿਨ ਦਾਸ ਨੂੰ ਜੇਲ੍ਹ ਹਸਪਤਾਲ ‘ਚ ਭਰਤੀ ਕਰ ਦਿੱਤਾ ਗਿਆ, ਪਰ ਉਸ ਦੀ ਹਾਲਤ ਵਿਗੜਦੀ ਗਈ। ਜੇਲ੍ਹ ਡਾਕਟਰਾਂ ਦੇ ਇਲਾਵਾ ਕਾਂਗਰਸ ਆਗੂ ਡਾ। ਗੋਪੀਚੰਦ ਭਾਰਗਵ ਸਣੇ ਬਾਹਰਲੇ ਡਾਕਟਰ ਹਰ ਰੋਜ਼ ਮਿਲ ਰਹੇ ਸਨ।ਉਹ ਲੰਬੀ ਉਮਰ ਲਈ ਜਤਿਨ ਨੂੰ ਤਰਲ ਖੁਰਾਕ ਲੈਣ ਲਈ ਜ਼ੋਰ ਪਾ ਰਹੇ ਸਨ, ਪਰ ਜਤਿਨ ਦਾਸ ਨੂੰ ਸਹਿਮਤ ਕਰਨਾ ਬਹੁਤ ਔਖਾ ਸੀ।ਉਨ੍ਹਾਂ ਦੇ ਜਵਾਨ ਭਰਾ ਕਿਰਨ ਦਾਸ ਨੂੰ ਉਨ੍ਹਾਂ ਨਾਲ ਰਹਿਣ ਦੀ ਇਜਾਜ਼ਤ ਸੀ, ਪਰ ਜਤਿਨ ਤੇ ਉਨ੍ਹਾਂ ਦਾ ਕੋਈ ਪ੍ਰਭਾਵ ਨਹੀਂ ਸੀ।ਭਗਤ ਸਿੰਘ ਨੂੰ ਜਤਿਨ ਦਾਸ ਪਿਆਰ ਕਰਦੇ ਅਤੇ ਸਨਮਾਨ ਕਰਦੇ ਸਨ। ਉਨ੍ਹਾਂ ਦੇ ਕਹਿਣ ‘ਤੇ ਇੱਕ ਵਾਰੀ ਤਰਲ ਖੁਰਾਕ ਲੈ ਲਈ। ਭਗਤ ਸਿੰਘ ਵੱਲੋਂ ਤਰਲ ਪਦਾਰਥ ਲੈਣ ਲਈ ਜ਼ੋਰ ਪਾਉਣ ‘ਤੇ ਜਤਿਨ ਦਾਸ ਖਿੱਝ ਗਏ।
ਕੇਂਦਰੀ ਅਸੈਂਬਲੀ ਵਿੱਚ ਇਹ ਮਾਮਲਾ 12 ਸਿਤੰਬਰ, 1929 ਨੂੰ ਚੁੱਕਿਆ ਗਿਆ। ਅਸੈਂਬਲੀ ਸੈਸ਼ਨ ਉਸ ਦਿਨ ਗ੍ਰਹਿ ਸੱਦਸ ਸਰ ਜੇਮਸ ਕ੍ਰੇਅਰ ਦੇ ਬਿੱਲ ਨਾਲ ਸ਼ੁਰੂ ਹੋਇਆ।ਉਨ੍ਹਾਂ ਨੇ ਮੁਲਜ਼ਮ ਦੀ ਗੈਰ-ਹਾਜ਼ਰੀ ਵਿੱਚ ਸੁਣਵਾਈ ਜਾਰੀ ਰੱਖਣ ਵਾਲਾ ਸੋਧ ਲਿਆਂਦਾ ਸੀ।ਜੇਮਸ ਨੂੰ ਇਸ ‘ਤੇ ਜਿਨਾਹ ਨੇ ਸਵਾਲ ਕੀਤਾ-“ਕੀ ਤੁਸੀਂ ਉਨ੍ਹਾਂ ‘ਤੇ ਮੁਕੱਦਮਾ ਚਲਾਉਣਾ ਚਾਹੁੰਦੇ ਹੋ ਜਾਂ ਤੰਗ ਕਰਨਾ ਚਾਹੁੰਦੇ ਹੋ?” ਇਹ ਭਗਤ ਸਿੰਘ ਅਤੇ ਕਾਮਰੇਡਾਂ ਦੇ ਸੰਦਰਭ ਵਿੱਚ ਕਿਹਾ ਸੀ ਜੋ ਭੁੱਖ-ਹੜਤਾਲ ‘ਤੇ ਸਨ ਅਤੇ ਅਦਾਲਤੀ ਕਾਰਵਾਈ ‘ਚ ਸ਼ਾਮਿਲ ਨਹੀਂ ਸਨ।14 ਜੁਲਾਈ, 1929 ਟ੍ਰਿਬਿਊਨ ‘ਚ ਛਪਿਆ ਭਗਤ ਸਿੰਘ/ ਦੱਤ ਦਾ ਬਿਆਨ ਦੀਵਾਨ ਚਮਨਲਾਲ ਨੇ ਪੜ੍ਹਿਆ।
ਜਿਨਾਹ ਨੇ ਦਖਲ ਦਿੱਤਾ ਤੇ ਕਿਹਾ, “ਉਹ ਸ਼ਖ਼ਸ ਜੋ ਭੁੱਖ-ਹੜਤਾਲ ‘ਤੇ ਜਾਂਦਾ ਹੈ ਉਸ ਦੀ ਆਤਮਾ ਹੈ। ਉਹ ਅੰਤਰਆਤਮਾ ਦੀ ਅਵਾਜ਼ ਸੁਣਦਾ ਹੈ ਅਤੇ ਨਿਆਂ ‘ਤੇ ਯਕੀਨ ਰੱਖਦਾ ਹੈ।”ਅਸੈਂਬਲੀ ਦਾ ਸੈਸ਼ਨ ਬ੍ਰਿਟਿਸ਼ ਰਾਜ ਦੌਰਾਨ ਗਰਮੀਆਂ ਦੌਰਾਨ ਰਾਜਧਾਨੀ ਸ਼ਿਮਲਾ ‘ਚ ਚੱਲ ਰਿਹਾ ਸੀ।ਟ੍ਰਿਬਿਊਨ ਦੇ ਸ਼ਿਮਲਾ ਪੱਤਰਕਾਰ ਨੇ ਰਿਪੋਰਟ ਕੀਤਾ ਕਿ ਜਿਨਾਹ ਨੇ ਸਦਨ ਵਿੱਚ ਪ੍ਰਭਾਵ ਪਾ ਦਿੱਤਾ ਸੀ ਅਤੇ ਮਾਮਲੇ ਵਿੱਚ ਵਾਰ-ਵਾਰ ਦਲੀਲਾਂ ਦੇਣ ‘ਤੇ ਸ਼ਲਾਘਾ ਹੋਈ।

‘ਹਰ ਕੋਈ ਮਰਨ-ਵਰਤ ਨਹੀਂ ਰੱਖ ਸਕਦਾ’

ਜਿਨਾਹ ਨੇ ਅਸੈਂਬਲੀ ਦੇ ਕਾਨੂੰਨੀ ਸਦੱਸ ਨੂੰ ਥੋੜੀ ਭੁੱਖ-ਹੜਤਾਲ ਕਰਨ ਲਈ ਕਿਹਾ ਤਾਕਿ ਮਨੁੱਖੀ ਸਰੀਰ ‘ਤੇ ਭੁੱਖ-ਹੜਤਾਲ ਦੇ ਅਸਰ ਬਾਰੇ ਪਤਾ ਲੱਗੇ।ਉਨ੍ਹਾਂ ਨੇ ਕਿਹਾ, “ਹਰ ਕੋਈ ਮਰਨ-ਵਰਤ ਨਹੀਂ ਰੱਖ ਸਕਦਾ। ਕੁਝ ਦੇਰ ਕੋਸ਼ਿਸ਼ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ।”ਜਿਨਾਹ ਨੇ ਆਪਣਾ ਭਾਸ਼ਣ 12 ਸਿਤੰਬਰ ਨੂੰ ਸ਼ੁਰੂ ਕੀਤਾ, ਜਦੋਂ ਜਤਿਨ ਦਾਸ ਜ਼ਿੰਦਾ ਸਨ ਅਤੇ 14 ਸਿਤੰਬਰ ਨੂੰ ਖ਼ਤਮ ਕਰ ਦਿੱਤਾ ਸੀ।13 ਸਿਤੰਬਰ ਨੂੰ ਜਤਿਨ ਦਾਸ ਦੀ ਮੌਤ ਹੋ ਗਈ ਅਤੇ ਮੈਂਬਰਾਂ ਨੇ ਚਰਚਾ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਨੂੰ ਝਾੜ ਪਾਈ, “ਤੁਹਾਨੂੰ ਨਹੀਂ ਲਗਦਾ ਕਿ ਸਖ਼ਤੀ ਨਾਲ ਪੇਸ਼ ਆਉਣ ਅਤੇ ਦਬਾਅ ਨੀਤੀ ਨਾਲੋਂ ਲੋਕਾਂ ਦੇ ਰੋਸ ਅਤੇ ਸੰਘਰਸ਼ ਦੀ ਵਜ੍ਹਾ ਜਾਣੀ ਜਾਵੇ।”
ਏ.ਜੀ ਨੂਰਾਨੀ ਮੁਤਾਬਕ ਜਿਨਾਹ ਨੂੰ ਭਗਤ ਸਿੰਘ ਅਤੇ ਕਾਮਰੇਡਾਂ ਲਈ ਸਨਮਾਨ ਸੀ। ਜਿਨਾਹ ਨੇ ਕਿਹਾ ਕਿ ਜੇ ਇਹ ਸੋਧ ਹੋ ਗਈ ਤਾਂ ਇਹ ਸੁਣਵਾਈ ‘ਨਿਆਂ ਦਾ ਮਹਿਜ਼ ਇੱਕ ਮਖੌਲ’ ਬਣ ਕੇ ਰਹਿ ਜਾਏਗੀ।
ਮੋਤੀ ਲਾਲ ਨਹਿਰੂ, ਐਮ।ਆਰ। ਜੈਕਾਰ, ਰਫ਼ੀ ਅਹਿਮਦ ਕਿਡਵਈ ਨੇ ਜਿਨਾਹ ਦਾ ਸਮਰਥਨ ਕੀਤਾ। ਇਹ ਸੋਧ 55 ਚੋਂ 47 ਵੋਟਾਂ ਨਾਲ ਪੂਰਾ ਹੋਇਆ।ਜਿਨਾਹ ਨੇ ਇਸ ਦੇ ਵਿਰੋਧ ‘ਚ ਵੋਟ ਪਾਈ। ਅਸੈਂਬਲੀ ‘ਚ ਫਰਵਰੀ, 1929 ਦੇ ਭਾਸ਼ਣ ਦੌਰਾਨ ਜਿਨਾਹ ਨੇ ਲਾਲਾ ਲਾਜਪਤ ਰਾਏ ਦੀ ਮੌਤ ‘ਤੇ ਸੋਗ ਜ਼ਾਹਿਰ ਕੀਤਾ, ਜਿੰਨ੍ਹਾਂ ਨਾਲ ਉਸ ਦੇ ਚੰਗੇ ਸਬੰਧ ਸਨ।ਉਨ੍ਹਾਂ ਨੇ ਸਿੱਖ ਆਗੂਆਂ ਦੀ ਰਿਹਾਈ ਦੀ ਵੀ ਮੰਗ ਕੀਤੀ ਜੋ ਸਿੱਖ ਗੁਰਦੁਆਰਾ ਐਕਟ ਦੇ ਸਬੰਧ ‘ਚ ਜੇਲ੍ਹ ‘ਚ ਬੰਦ ਸਨ।ਉਨ੍ਹਾਂ ਨੇ ਵੱਲਭ ਭਾਈ ਪਟੇਲ, ਐਨੀ ਬੇਸੰਟ, ਅਲੀ ਭਰਾਵਾਂ, ਹਸਰਤ ਮੋਹਾਨੀ ਵਰਗੇ ਕਈ ਰਾਸ਼ਟਰਵਾਦੀਆਂ ਨੂੰ ਨਜ਼ਰਬੰਦ ਕਰਨ ਦਾ ਵੀ ਵਿਰੋਧ ਕੀਤਾ।
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੇ ਸੋਧ ਐਕਟ ਦੇ ਅਧੀਨ ਕਾਰਵਾਈ ਹੋਈ ਅਤੇ 23 ਮਾਰਚ, 1931 ਨੂੰ ਫਾਂਸੀ ਚੜ੍ਹਾ ਦਿੱਤਾ ਗਿਆ। ਜਿਨਾਹ ਦੇ ਸ਼ਬਦਾਂ ਵਿੱਚ ‘ਨਿਆਂ ਦਾ ਮਖੌਲ’ ਬਣਾਇਆ ਗਿਆ।
ਪ੍ਰੋਫੈਸਰ ਚਮਨਲਾਲ ਜੇਐਨਯੂ ਦੇ ਸੇਵਾਮੁਕਤ ਪ੍ਰੋਫੈਸਰ ਹਨ ਅਤੇ ‘ਅੰਡਰਸਟੈਂਡਿੰਗ ਭਗਤ ਸਿੰਘ’ ਕਿਤਾਬ ਦੇ ਲੇਖਕ ਹਨ।

Real Estate