ਸ਼ਰਾਰਤੀ ਅਨਸਰ ਨੇ ਕੀਤਾ ਇੰਗਲੈਂਡ ਦੀਆਂ ਚਾਰ ਮਸਜਿਦਾਂ ਉੱਤੇ ਹਮਲਾ

4738

ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਬੁੱਧਵਾਰ ਦੇਰ ਰਾਤੀਂ ਇੱਕ ਸ਼ਰਾਰਤੀ ਅਨਸਰ ਨੇ ਚਾਰ ਮਸਜਿਦਾਂ ਉੱਤੇ ਹਮਲਾ ਕਰ ਦਿੱਤਾ। ਉਹ ਵੱਡਾ ਹਥੌੜਾ ਲੈ ਕੇ ਘੁੰਮਦਾ ਵੇਖਿਆ ਗਿਆ। ਉਸ ਨੇ ਦੋ ਧਾਰਮਿਕ ਅਸਥਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਅਜਿਹਾ ਹਮਲਾ ਕੋਈ ਨਸਲੀ ਵਿਅਕਤੀ ਹੀ ਕਰ ਸਕਦਾ ਹੈ।ਦਹਿਸ਼ਤਗਰਦੀ–ਵਿਰੋਧੀ ਪੁਲਿਸ ਅਧਿਕਾਰੀ ਇਨ੍ਹਾਂ ਚਾਰ ਵੱਖੋ–ਵੱਖਰੇ ਸਥਾਨਾਂ ਉੱਤੇ ਸਥਿਤ ਮਸਜਿਦਾਂ ਉੱਤੇ ਹੋਏ ਹਮਲਿਆਂ ਦੀ ਜਾਂਚ ਕਰ ਰਹੇ ਹਨ। ਇਹ ਸਾਰੇ ਇਲਾਕੇ ਸ਼ਹਿਰ ਦੇ ਉੱਤਰ ਵੱਲ ਸਥਿਤ ਹਨ। ਇਹ ਸਾਰੇ ਹਮਲੇ ਆਪਸ ਵਿੱਚ ਜੁੜੇ ਹੋਏ ਦੱਸੇ ਜਾ ਰਹੇ ਹਨ।ਪੁਲਿਸ ਨੂੰ ਹਾਲੇ ਇਹ ਵੀ ਪਤਾ ਨਹੀਂ ਕਿ ਇਨ੍ਹਾਂ ਹਮਲਿਆਂ ਪਿੱਛੇ ਹਮਲਾਵਰ ਦਾ ਮਕਸਦ ਕੀ ਹੋ ਸਕਦਾ ਹੈ। ਹਮਲਾਵਰ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।
ਵੀਰਵਾਰ ਵੱਡੇ ਤੜਕੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਧਾਰਮਿਕ ਅਸਥਾਨਾਂ ਦੇ ਸ਼ੀਸ਼ੇ ਤੋੜ ਦਿੱਤੇ ਹਨ।ਫ਼ਾਰੈਂਸਿਕ ਅਧਿਕਾਰੀ ਕਿਸੇ ਵੀ ਤਰ੍ਹਾਂ ਦਾ ਸਬੂਤ ਲੱਭਣ ਹਰ ਤਰ੍ਹਾਂ ਦੇ ਜਤਨ ਕਰ ਰਹੇ ਹਨ। ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲ਼ੀ ਜਾ ਰਹੀ ਹੈ।
ਕੁਝ ਦਿਨ ਪਹਿਲਾਂ ਹੀ ਜਦੋਂ ਨਿਊ ਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਉੱਤੇ ਹਿੰਸਕ ਹਮਲੇ ਹੋਏ ਸਨ, ਉਸ ਦੇ ਤੁਰੰਤ ਬਾਅਦ ਇੰਗਲੈਂਡ ਦੇ ਪੁਲਿਸ ਅਧਿਕਾਰੀਆਂ ਨੇ ਵੀ ਦੇਸ਼ ਦੀਆਂ ਮਸਜਿਦਾਂ ਦੀ ਸੁਰੱਖਿਆ ਵਧਾਉਣ ਦੀ ਗੱਲ ਕੀਤੀ ਸੀ।

Real Estate