ਲੋਕ ਸਭਾ ਲਈ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ : ਅਡਵਾਨੀ ਦੀ ਸੀਟ ਦੇ ਦਿੱਤੀ ਗਈ ਅਮਿਤ ਸ਼ਾਹ ਨੂੰ

1618

ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ 184 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਵਿਚ ਵਾਰਾਣਸੀ ਤੋਂ ਚੋਣ ਲੜ ਰਹੇ ਹਨ। ਅਗਲੇ ਮਹੀਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਗੁਜਰਾਤ ਦੇ ਗਾਂਧੀਨਗਰ ਤੋਂ ਚੋਣ ਲੜਨਗੇ। ਇਸ ਸੂਚੀ ਦਾ ਐਲਾਨ ਕੇਂਦਰੀ ਮੰਤਰੀ ਜੇ ਪੀ ਨੱਡਾ ਨੇ ਕੀਤਾ। ਭਾਜਪਾ ਦੇ ਕੁੱਲ ਹਿੰਦ ਪ੍ਰਧਾਨ ਅਮਿਤ ਸ਼ਾਹ ਗੁਜਰਾਤ ਦੇ ਗਾਂਧੀਨਗਰ ਤੋਂ ਚੋਣ ਲੜਨਗੇ , ਇਸ ਹਲਕੇ ਤੋਂ ਆਮ ਤੌਰ ਉੱਤੇ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਚੋਣ ਲੜਦੇ ਰਹੇ ਹਨ। ਅਮਿਤ ਸ਼ਾਹ ਤੋਂ ਇਲਾਵਾ ਨਿਤਿਨ ਗਡਕਰੀ ਨਾਗਪੁਰ, ਬਾਲੀਵੁੱਡ ਦੀ ਅਦਾਕਾਰਾ ਹੇਮਾ ਮਾਲਿਨੀ ਮਥੁਰਾ ਤੋਂ, ਸਮ੍ਰਿਤੀ ਈਰਾਨੀ ਅਮੇਠੀ ਤੋਂ ਚੋਣ ਲੜਨਗੇ।ਵੀਕੇ ਸਿੰਘ ਗ਼ਾਜ਼ੀਆਬਾਦ ਤੋਂ ਚੋਣ ਲੜਨਗੇ, ਜਦ ਕਿ ਮਹੇਸ਼ ਸ਼ਰਮਾ ਗੌਤਮ ਬੁੱਧ ਨਗਰ ਤੋਂ ਚੋਣ ਲੜਨਗੇ।
ਜੁਗਲ ਕਿਸ਼ੋਰ ਜੰਮੂ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੋਣਗੇ। ਡਾ। ਜੀਤੇਂਦਰ ਸਿੰਘ ਊਧਮਪੁਰ, ਸੋਫ਼ੀ ਯੂਸਫ਼ ਅਨੰਤਨਾਗ ਤੋਂ ਅਤੇ ਖ਼ਾਲਿਦ ਜਹਾਂਗੀਰ ਸ੍ਰੀਨਗਰ ਤੋਂ ਭਾਜਪਾ ਉਮੀਦਵਾਰ ਹੋਣਗੇ।
ਰਾਜਸਥਾਨ ਦੇ ਕੁਝ ਉਮੀਦਵਾਰਾਂ ਦਾ ਐਲਾਨ ਕਰਦਿਆਂ ਨੱਡਾ ਨੇ ਅੱਗੇ ਦੱਸਿਆ ਕਿ ਕੇਂਦਰੀ ਮੰਤਰੀ ਰਾਜਯਵਰਧਨ ਸਿੰਘ ਰਾਠੌੜ ਜੈਪੁਰ–ਦਿਹਾਤੀ ਤੋਂ ਚੋਣ ਲੜਨਗੇ; ਜਦ ਕਿ ਜੀਐੱਸ ਸ਼ੇਖਾਵਤ ਜੋਧਪੁਰ ਤੋਂ, ਅਰਜੁਨ ਲਾਲ ਮੀਨਾ ਮੀਨਾ ਤੋਂ, ਸੀਪੀ ਜੋਸ਼ੀ ਚਿਤੌੜਗੜ੍ਹ ਤੋਂ ਦੁਸ਼ਯੰਤ ਸਿੰਘ ਝਾਲਵਾੜ–ਬਰਾਨ ਸੀਟ ਤੋਂ ਭਾਜਪਾ ਉਮੀਦਵਾਰ ਹੋਣਗੇ।ਮਹਾਰਾਸ਼ਟਰ ’ਚ ਪੂਨਮ ਮਹਾਜਨ ਮੁੰਬਈ ਉੱਤਰ–ਕੇਂਦਰੀ ਹਲਕੇ ਤੋਂ ਉਮੀਦਵਾਰ ਹੋਣਗੇ, ਜਦ ਕਿ ਸੁਭਾਸ਼ ਭਾਮਰੇ ਧੂਲੇ ਹਲਕੇ ਤੋਂ, ਹੰਸਰਾਜ ਅਹੀਰ ਚੰਦਰਪੁਰ ਤੋਂ ਚੋਣ ਲੜਨਗੇ।ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਦੋਬਾਰਾ ਆਸਨਸੋਲ ਤੋਂ ਚੋਣ ਲੜਨਗੇ; ਜਦ ਕਿ ਇੱਕ ਹੋਰ ਕੇਂਦਰੀ ਮੰਤਰੀ ਕਿਰੇਨ ਰਿਜੁਜੂ ਅਰੁਣਾਚਲ–ਪੱਛਮੀ ਤੋਂ ਭਾਜਪਾ ਉਮੀਦਵਾਰ ਹੋਣਗੇ।

Real Estate