ਰਾਜਨੀਤੀ ਦੀ ਖੇਡ ਖੇਡਣ ਲਈ ਮੈਦਾਨ ‘ਚ ਆਇਆ ਸਾਬਕਾ ਕ੍ਰਿਕਟਰ

1346

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ ‘ਚ ਸ਼ਾਮਿਲ ਹੋ ਗਏ ਹਨ। ਅੱਜ ਨਵੀਂ ਦਿੱਲੀ ਵਿੱਚ ਅਰੁਣ ਜੇਟਲੀ ਤੇ ਰਵੀ ਸ਼ੰਕਰ ਪ੍ਰਸਾਦ ਦੀ ਹਾਜ਼ਰੀ ਵਿੱਚ ਗੌਤਮ ਗੰਭੀਰ ਭਾਜਪਾ ‘ਚ ਸ਼ਾਮਿਲ ਹੋਏ। ਗੰਭੀਰ ਨੂੰ ਨਵੀਂ ਦਿੱਲੀ ਸੀਟ ਤੋਂ ਚੋਣ ਲੜਾਈ ਜਾ ਸਕਦੀ ਹੈ। ਅਰੁਣ ਜੇਟਲੀ ਅਤੇ ਰਵਿਸ਼ੰਕਰ ਪ੍ਰਸਾਦ ਨੇ ਗੰਭੀਰ ਦੇ ਪਾਰਟੀ ‘ਚ ਆਉਣ ਦਾ ਸਵਾਗਤ ਕੀਤਾ ਹੈ।ਗੌਤਮ ਗੰਭੀਰ ਨੇ ਭਾਜਪਾ ਵਿਚ ਸ਼ਾਮਲ ਹੋਣ ਬਾਅਦ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਵਿਜਨ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਆਏ ਹਨ। ਜੇਤਲੀ ਨੇ ਕਿਹਾ ਕਿ ਗੌਤਮ ਗੰਭੀਰ ਦੇ ਪਾਰਟੀ ਵਿਚ ਆਉਣ ਨਾਲ ਲਾਭ ਹੋਵੇਗਾ।
ਪਿਛਲੇ ਕਾਫੀ ਸਮੇਂ ਤੋਂ ਖਬਰ ਚਲ ਰਹੀ ਹੈ ਕਿ ਬੀਤੀਆਂ ਲੋਕ ਸਭਾ ਚੋਣਾਂ ਵਿਚ ਦਿੱਲੀ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਦਾ ਪਰਚਮ ਲਹਿਰਾਉਣ ਵਾਲੀ ਭਾਜਪਾ ਇਸ ਵਾਰ ਵੱਡੇ ਬਦਲਾਅ ਕਰ ਸਕਦੀ ਹੈ।

Real Estate