ਸਮਝੌਤਾ ਐਕਸਪ੍ਰੈੱਸ ਧਮਾਕੇ ਦੇ ਸਾਰੇ ਮੁਲਜ਼ਮ ਕੀਤੇ ਗਏ ਬਰੀ

1196

ਸਮਝੌਤਾ ਐਕਸਪ੍ਰੈਸ ਧਮਾਕੇ ਦੇ ਸਾਰੇ ਚਾਰ ਮੁਲਜ਼ਮਾਂ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਨੂੰ ਬਰੀ ਕਰ ਦਿੱਤਾ ਗਿਆ ਹੈ। ਕੌਮੀ ਜਾਂਚ ਏਜੰਸੀ ਅਦਾਲਤ ਨੇ ਪਾਕਿਸਤਾਨੀ ਔਰਤ ਦੀ ਉਹ ਅਰਜ਼ੀ ਵੀ ਖ਼ਾਰਜ ਕਰ ਦਿੱਤੀ, ਜਿਸ ਨੇ ਸਾਲ 2007 ਦੇ ਸਮਝੌਤਾ ਐਕਸਪ੍ਰੈੱਸ ਬੰਬ ਧਮਾਕੇ ਨਾਲ ਸਬੰਧਤ ਮਾਮਲੇ ਵਿੱਚ ਪਾਕਿਸਤਾਨੀ ਨਾਗਰਿਕਾਂ ਦੇ ਬਿਆਨ ਰਿਕਾਰਡ ਕਰਨ ਦੀ ਬੇਨਤੀ ਕੀਤੀ ਸੀ।ਕੌਮੀ ਜਾਂਚ ਏਜੰਸੀ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਰਾਹਿਲ ਵਕੀਲ ਦੀ ਦਲੀਲ ਨੂੰ ਮੁੱਢੋਂ ਰੱਦ ਕਰ ਦਿੱਤਾ। ਰਾਹਿਲਾ ਨੇ ਇਹ ਅਰਜ਼ੀ ਆਪਣੇ ਵਕੀਲ ਮੋਮਿਨ ਮਲਿਕ ਰਾਹੀਂ ਦਾਖ਼ਲ ਕੀਤੀ ਸੀ। ਰਾਹਿਲਾ ਦੇ ਪਿਤਾ ਮੁਹੰਮਦ ਵਕੀਲ ਦਾ ਉਸ ਧਮਾਕੇ ਵਿੱਚ ਦੇਹਾਂਤ ਹੋ ਗਿਆ ਸੀ। ਰਾਹਿਲਾ ਦਾ ਦੋਸ਼ ਸੀ ਕਿ ਉਸ ਦੇ ਦੇਸ਼ ਦੇ ਪੀੜਤ ਲੋਕਾਂ ਨੂੰ ਵਾਜਬ ਢੰਗ ਨਾਲ ਸੰਮਨ ਹੀ ਨਹੀਂ ਭੇਜੇ ਗਏ ਸਨ।
ਕੌਮੀ ਜਾਂਚ ਏਜੰਸੀ ਨੇ ਇਹ ਕਹਿੰਦਿਆਂ ਉਹ ਅਰਜ਼ੀ ਖ਼ਾਰਜ ਕਰ ਦਿੱਤੀ ਕਿ ਸਾਰੇ ਗਵਾਹਾਂ ਨੂੰ ਪਾਕਿਸਤਾਨੀ ਹਾਈ ਕਮਿਸ਼ਨ ਰਾਹੀਂ ਸੰਮਨ ਭੇਜੇ ਗਏ ਸਨ।ਇਸ ਮਾਮਲੇ ਦੀ ਸੁਣਵਾਈ ਤਾਂ ਬੀਤੀ 11 ਮਾਰਚ ਨੂੰ ਹੀ ਮੁਕੰਮਲ ਹੋ ਗਈ ਸੀ ਪਰ ਤਦ ਬੀਤੀ 14 ਮਾਰਚ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ।
18 ਫ਼ਰਵਰੀ, 2007 ਨੂੰ ਦਿੱਲੀ ਤੋਂ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈੱਸ ਰੇਲ–ਗੱਡੀ ਵਿੱਚ ਪਾਨੀਪਤ ਦੇ ਕੋਲ ਧਮਾਕਾ ਹੋਇਆ ਸੀ, ਜਿਸ ਵਿੱਚ 43 ਪਾਕਿਸਤਾਨੀ ਨਾਗਰਿਕਾਂ ਸਮੇਤ 68 ਵਿਅਕਤੀ ਮਾਰੇ ਗਏ ਸਨ। ਉਨ੍ਹਾਂ ਵਿੱਚੋਂ 10 ਭਾਰਤੀ ਨਗਾਰਿਕ ਸਨ ਤੇ 15 ਲਾਸ਼ਾਂ ਦੀ ਸ਼ਨਾਖ਼ਤ ਹੀ ਨਹੀਂ ਸੀ ਹੋ ਸਕੀ ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ।

Real Estate