ਨਿਊਜ਼ਲੈਂਡ ਸਰਕਾਰ ਨੇ ਹਥਿਆਰਾਂ ਦੀ ਵਿਕਰੀ ਤੇ ਲਿਆ ਵੱਡਾ ਫੈਸਲਾ

4665

ਪਿਛਲੇ ਹਫਤੇ ਨਿਊਜ਼ਲੈਂਡ ਵਿੱਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਇਕ ਆਸਟਰੇਲੀਆਈ ਵਿਅਕਤੀ ਵੱਲੋਂ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿਚ ਹਮਲੇ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਮਗਰੋਂ ਹੁਣ ਨਿਊਜ਼ਲੈਂਡ ਦੀ ਪ੍ਰਧਾਨ ਮੰਤਰੀ ਜੇਸਿਕਾ ਅਰਡਰਨ ਨੇ ਦੇਸ਼ ਵਿਚ ਹਥਿਆਰਾਂ ਨਾਲ ਜੁੜੀ ਇਕ ਮਹੱਤਵਪੂਰਨ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਫੌਜ ਸ਼ੈਲੀ ਦੀ ਸੈਮੀ–ਆਟੋਮੈਟਿਕ ਹਥਿਆਰਾਂ (ਐਮਐਸਐਸਏ) ਅਤੇ ਅਸਾਲਟ ਰਾਈਫਲਾਂ ਦੀ ਵਿਕਰੀ ਉਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਨਿਊਜ਼ਲੈਂਡ ਸਰਕਾਰ ਨੇ ਅਜਿਹੀਆਂ ਕਈ ਸਮੱਗਰੀਆਂ ਉਤੇ ਵੀ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਕਿ ਜੋ ਨਿਮਨ ਸਮਰਥਾ ਦੇ ਸੈਮੀ ਆਟੋਮੇਟਿਕ ਹਥਿਆਰਾਂ ਦੇ ਨਿਰਮਾਣ ਵਿਚ ਸਮਰਥ ਹੈ ਅਤੇ ਜਿਸ ਨਾਲ ਨਰਸੰਹਾਰ ਕੀਤਾ ਜਾ ਸਕਦਾ ਹੈ। ਸਾਰੇ ਉਚ ਸਮਰਥਾ ਵਾਅ ਮੈਗਜੀਨਾਂ ਤੋਂ ਇਲਾਵਾ ਐਮਐਸਐਸਏ ਬਣਾ ਸਕਣ ਵਾਲੇ ਸਾਰੇ ਫਲਪੁਰਜ਼ਿਆਂ ਦੀ ਵਿਕਰੀ ਉਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਰਡਰਨ ਨੇ ਭਰੋਸਾ ਪ੍ਰਗਟਾਇਆ ਕਿ ਨਿਊਜ਼ਲੈਂਡ ਦੀ ਵੱਡੀ ਆਬਾਦੀ ਇਸ ਬਦਲਾਅ ਦਾ ਸਮਰਥਨ ਕਰੇਗੀ। ਵਿਰੋਧੀ ਨੈਸ਼ਨਲ ਪਾਰਟੀ ਨੇ ਐਮਐਸਐਸਏ ਹਥਿਆਰਾਂ ਉਤੇ ਪਾਬੰਦੀ ਦੀ ਪ੍ਰਸ਼ੰਸ਼ਾ ਕੀਤੀ ਹੈ।

Real Estate