12 ਵਿਧਾਇਕਾਂ ਸਮੇਤ 20 ਆਗੂ ਛੱਡ ਗਏ ਭਾਜਪਾ

ਅਰੁਣਾਚਲ ਪ੍ਰਦੇਸ਼ ਵਿੱਚ ਅਸੰਬਲੀ ਚੋਣਾਂ ਤੋਂ ਪਹਿਲਾਂ ਭਾਜਪਾ ਦੇ 20 ਤਾਕਤਵਰ ਲੀਡਰ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਵਿੱਚ ਸ਼ਾਮਲ ਹੋ ਗਏ। ਜਿੰਨਹਾਂ ਵਿੱਚ ਗ੍ਰਹਿ ਮੰਤਰੀ ਕੁਮਾਰ ਵਾਈ ਅਤੇ ਸੈਰ ਸਪਾਟਾ ਮੰਤਰੀ ਜਰਕਰ ਗਾਮਲਿਨ ਸ਼ਾਮਲ ਸਨ, ਜਿਨ੍ਹਾਂ ਨੇ ਦੋਸ਼ ਲਗਾਇਆ ਸੀ ਕਿ 11 ਅਪਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ । 2 ਮੰਤਰੀਆਂ ਅਤੇ 12 ਵਿਧਾਇਕਾਂ ਸਮੇਤ ਲਗਭਗ 20 ਨੇਤਾਵਾਂ ਨੇ ਮੰਗਲਵਾਰ ਨੂੰ ਪਾਰਟੀ ਛੱਡ ਕੇ ਨੈਸ਼ਨਲ ਪੀਪਲਜ਼ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਅਰੁਣਾਚਲ ਪ੍ਰਦੇਸ਼ ਦੀਆਂ 60 ਵਿਧਾਨ ਸਭਾ ਸੀਟਾਂ ਚੋਂ 54 ਲਈ ਉਮੀਦਵਾਰਾਂ ਦੇ ਨਾਮਾਂ ਤੇ ਭਾਜਪਾ ਦੇ ਸੰਸਦੀ ਬੋਰਡ ਨੇ ਐਤਵਾਰ ਨੂੰ ਮੁਹਰ ਲਗਾਈ। ਸੂਬੇ ਚ 11 ਅਪ੍ਰੈਲ ਨੂੰ ਲੋਕਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਵੀ ਹੋ ਰਹੀਆਂ ਹਨ।
ਐਨਪੀਪੀ ਦੇ ਇਕ ਸਿਖਰ ਨੇਤਾ ਨੇ ਕਿਹਾ, ਜਾਰਪੁਮ, ਜਾਰਕਰ, ਕੁਮਾਰ ਵਾਈ ਅਤੇ ਭਾਜਪਾ ਦੇ 12 ਮੌਜੂਦਾ ਵਿਧਾਇਕਾਂ ਨੇ ਐਨਪੀਪੀ ਜਨਰਲ ਸਕੱਤਰ ਥਾਮਸ ਸੰਗਮਾ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ ਤੇ ਐਨਪੀਪੀ ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਨ੍ਹਾਂ ਨੇਤਾਵਾਂ ਦੇ ਆਉਣ ਨਾਲ ਐਨਪੀਪੀ ਮਜ਼ਬੂਤ ਹੋਵੇਗੀ।

Real Estate