ਭਾਜਪਾ ਵਿਧਾਇਕ ਦਾ ਬਿਆਨ: ”ਫੇਸ਼ੀਅਲ ਕਰਕੇ ਤੇ ਵਾਲ ਰੰਗ ਕੇ ਖ਼ੁਦ ਨੂੰ ਜਵਾਨ ਸਮਝਦੀ ਹੈ ਮਾਇਆਵਤੀ”

1007

ਉਤਰ ਪ੍ਰਦੇਸ਼ ਦੇ ਬਲੀਆ ਤੋਂ ਭਾਜਪਾ ਵਿਧਾਇਕ ਸੁਰੇਂਦਰ ਨਰਾਇਣ ਸਿੰਘ ਜੋ ਅਕਸਰ ਅਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ ਨੇ ਹੁਣ ਫਿਰ ਇਕ ਅਜਿਹਾ ਬਿਆਨ ਦਿੱਤਾ ਹੈ। ਵਿਧਾਇਕ ਸੁਰੇਂਦਰ ਸਿੰਘ ਨੇ ਬਸਪਾ ਮੁਖੀ ਮਾਇਆਵਤੀ ‘ਤੇ ਨਿੱਜੀ ਹਮਲਾ ਕਰਦਿਆਂ ਆਖਿਆ ਹੈ ਕਿ ਮਾਇਆਵਤੀ ਰੋਜ਼ ਫੇਸ਼ੀਅਲ ਕਰਵਾ ਕੇ, ਵਾਲ ਰੰਗ ਕੇ ਆਪਣੇ ਆਪ ਨੂੰ ਜਵਾਨ ਸਮਝਦੀ ਹੈ ਜਦਕਿ ਉਸ ਦੀ ਉਮਰ 60 ਸਾਲ ਦੀ ਹੋ ਗਈ ਹੈ।
ਕੁਝ ਦਿਨ ਪਹਿਲਾਂ ਬਸਪਾ ਮੁਖੀ ਮਾਇਆਵਤੀ ਨੇ ਪੀਐਮ ਮੋਦੀ ਦੀ ‘ਚੌਕੀਦਾਰ’ ਮੁਹਿੰਮ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਸਾਰੇ ਸ਼ੌਕ ਪੂਰੇ ਕਰਨ ਵਾਲੇ ਪ੍ਰਧਾਨ ਮੰਤਰੀ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ, ਸੁਰੇਂਦਰ ਸਿੰਘ ਨੇ ਮਾਇਆਵਤੀ ਦੇ ਇਸੇ ਬਿਆਨ ਦਾ ਜਵਾਬ ਦਿੰਦਿਆਂ ਉਕਤ ਬਿਆਨ ਦਿੱਤਾ ਹੈ।

Real Estate