ਨੀਰਵ ਮੋਦੀ ਨੂੰ ਲੰਡਨ ‘ਚ ਕੀਤਾ ਗਿਆ ਗ੍ਰਿਫਤਾਰ

1137

ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 13 ਹਜ਼ਾਰ ਕਰੋੜ ਦੇ ਇਸ ਘੋਟਾਲੇ ‘ਚ ਭਾਰਤੀ ਜਾਂਚ ਏਜੰਸੀਆਂ ਨੂੰ ਨੀਰਵ ਮੋਦੀ ਦੀ ਤਲਾਸ਼ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ ਨੇ ਨੀਰਵ ਮੋਦੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਥੋੜ੍ਹੀ ਦੇਰ ਤੱਕ ਨੀਰਵ ਮੋਦੀ ਨੂੰ ਵੈਸਟਮਿੰਸਟਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।ਪਿਛਲੇ ਦਿਨੀ ਨੀਰਵ ਮੋਦੀ ਨੂੰ ਲੰਡਨ ਵਿੱਚ ਬੇਖੌਫ ਘੁੰਮਦੇ ਹੋਏ ਫੜਿਆ ਸੀ ਤੇ ਨੀਰਵ ਮੋਦੀ ਨਾਲੋਂ ਜਿਆਦਾ ਚਰਚਾ ਉਨ੍ਹਾਂ ਦੀ ਜੈਕੇ ਦੀ ਹੋਈ ਸੀ ।

Real Estate