ਕੰਗਾਲ ਹੋ ਰਹੀ ਜੈੱਟ ਏਅਰਵੇਜ ਨੂੰ ਬਚਾਏਗੀ ਭਾਰਤ ਸਰਕਾਰ

1114

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਆਪਣੇ ਮੰਤਰਾਲੇ ਦੇ ਸਕੱਤਰ ਨੂੰ ਕਰਜ਼ੇ ’ਚ ਡੁੱਬੀ ਏਅਰਲਾਈਨਜ਼ ‘ਜੈੱਟ ਏਅਰਵੇਜ਼’ ਬਾਰੇ ਵਿਚਾਰ–ਵਟਾਂਦਰਾ ਕਰਨ ਲਈ ਖ਼ਾਸ ਹੰਗਾਮੀ ਮੀਟਿੰਗ ਸੱਦੀ ਹੈ। ਇਹ ਏਅਰਲਾਈਨਜ਼ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਣੀਆਂ ਉਡਾਣਾਂ ਰੱਦ ਕਰਦੀ ਆ ਰਹੀ ਹੈ।ਮੰਤਰੀ ਦੀ ਇਹ ਹਦਾਇਤ ਅਜਿਹੇ ਵੇਲੇ ਆਈ ਹੈ, ਜਦੋਂ ਜੈੱਟ ਏਅਰਵੇਜ਼ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸ੍ਰੀ ਪ੍ਰਭੂ ਨੇ ਆਪਣੇ ਇੱਕ ਟਵੀਟ ਰਾਹੀਂ ਆਪਣੇ ਮੰਤਰਾਲੇ ਦੇ ਸਕੱਤਰ ਨੂੰ ਜੈੱਟ ਏਅਰਵੇਜ਼ ਦੀਆਂ ਉਡਾਣਾਂ ਰੱਦ ਹੋਣ, ਉਸ ਦੀਆਂ ਐਡਵਾਂਸ ਬੁਕਿੰਗਜ਼ ਦੀਆਂ ਸਮੱਸਿਆਵਾਂ, ਰੀਫ਼ੰਡਜ਼ ਤੇ ਸੁਰੱਖਿਆ ਮਾਮਲਿਆਂ ਬਾਰੇ ਇੱਕ ਹੰਗਾਮੀ ਮੀਟਿੰਗ ਕਰਨ ਦੀ ਹਦਾਇਤ ਜਾਰੀ ਕੀਤੀ।
ਭਾਰਤ ਸਰਕਾਰ ਨੇ ਸਰਕਾਰੀ ਬੈਂਕਾਂ ਨੂੰ ਕਿਹਾ ਹੈ ਕਿ ਉਹ ਪ੍ਰਾਈਵੇਟ ਏਅਰਲਾਈਨਜ਼ ਜੈੱਟ–ਏਅਰਵੇਜ਼ ਨੂੰ ਦੀਵਾਲੀਆ ਹੋਣ ਤੋਂ ਬਚਾਉਣ। ਇਹ ਜਾਣਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖ਼ਬਰ ਏਜੰਸੀ ‘ਰਾਇਟਰਜ਼’ ਨੂੰ ਦਿੱਤੀ।ਕੇਂਦਰੀ ਵਿੱਤ ਮੰਤਰਾਲੇ ਨੇ ਪਿਛਲੇ ਸਾਲ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਹੇਠਲੇ ਬੈਂਕਾਂ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਉਹ ਜੈੱਟ ਏਅਰਲਾਈਨਜ਼ ਦੀ ਵਿੱਤੀ ਰਿਪੋਰਟ ਹਰ ਹਫ਼ਤੇ ਦੇਣ। ਪਿਛਲੇ ਕੁਝ ਮਹੀਨਿਆਂ ਦੌਰਾਨ ਬੈਂਕਾਂ ਨੇ ਇਸ ਏਅਰਲਾਈਨ ਦੀ ਪੁਨਰ–ਸੁਰਜੀਤੀ ਲਈ ਸਰਕਾਰ ਦੀ ਸਲਾਹ ਮੰਗੀ ਸੀ।ਸਰਕਾਰ ਨੇ ਸਰਕਾਰੀ ਬੈਂਕਾਂ ਨੂੰ ਕਿਹਾ ਹੈ ਕਿ ਉਹ ਕਰਜ਼ੇ ਨੂੰ ਇਕਵਿਟੀ ਵਿੱਚ ਬਦਲ ਦੇਣਤੇ ਜੈੱਟ ਏਅਰਲਾਈਨਜ਼ ਵਿੱਚ ਆਪਣੀ ਹਿੱਸੇਦਾਰੀ ਬਣਾ ਲੈਣ। ਅਜਿਹਾ ਕਦਮ ਭਾਰਤ ਵਿੱਚ ਬਹੁਤ ਘੱਟ ਉਠਾਇਆ ਗਿਆ ਹੈ, ਜਦੋਂ ਟੈਕਸ–ਦਾਤਿਆਂ ਦੇ ਧਨ ਨੂੰ ਕਿਸੇ ਸੰਕਟਗ੍ਰਸਤ ਪ੍ਰਾਈਵੇਟ ਕੰਪਨੀ ਨੂੰ ਦੀਵਾਲੀਆ ਹੋਣ ਤੋਂ ਬਚਾਉਣ ਲਈ ਵਿਰਤਿਆ ਗਿਆ ਹੋਵੇ।ਜੈੱਟ ਏਅਰਵੇਜ਼ ਉੱਤੇ 1 ਅਰਬ ਡਾਲਰ ਤੋਂ ਵੱਧ ਦਾ ਕਰਜ਼ਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਬੈਂਕਾਂ, ਸਪਲਾਇਰਾਂ, ਮੁਲਾਜ਼ਮਾਂ ਤੇ ਏਅਰਕ੍ਰਾਫ਼ਟ ਲੈਸਰਜ਼ ਨੂੰ ਉਸ ਦੇ ਭੁਗਤਾਨਾਂ ਵਿੱਚ ਦੇਰੀ ਹੋ ਰਹੀ ਹੈ।

Real Estate