ਕਰਤਾਰਪੁਰ ਸਾਹਿਬ ਲਾਂਘਾ- ਅੱਜ ਜੀਰੋ ਲਾਈਨ ਤੇ ਹੋਈ ਮੀਟਿੰਗ

1140

ਕਰਤਾਰਪੁਰ ਕਾਰੀਡੋਰ ਸਬੰਧੀ ਭਾਰਤ ਅਤੇ ਪਾਕਿਸਤਾਨ ਦੀਆਂ ਤਕਨੀਕੀ ਟੀਮਾਂ ਵਿਚਕਾਰ ਅੱਜ ਰਹੀ ਮੀਟਿੰਗ ਹੋਈ ਹੈ। ਦੋਹਾਂ ਦੇਸ਼ਾਂ ਦੇ ਅਧਿਕਾਰੀ ਲਾਂਘੇ ਸਬੰਧੀ (ਜਿਸ ਜਗ੍ਹਾ ਤੇ ਦੋਹਾਂ ਦੇਸ਼ਾਂ ਤੋਂ ਆਉਣ ਵਾਲੇ ਲਾਂਘੇ ਦਾ ਸੁਮੇਲ ਹੋਣਾ ਹੈ) ਇਲਾਕੇ ਦਾ ਜਾਇਜ਼ਾ ਲਿਆ। ਹਾਲਾਂ ਕਿ ਉਕਤ ਮਸਲੇ ਦੇ ਸਬੰਧ ਵਿੱਚ ਹੱਲੇ ਤੱਕ ਕਿਸੇ ਵੀ ਦੇਸ਼ ਦਾ ਕੋਈ ਵੀ ਅਧਿਕਾਰੀ ਮੀਡੀਆ ਨਾਲ ਮੁਖ਼ਾਤਬ ਨਹੀਂ ਹੋ ਸਕਿਆ। ਬੀਤੇ ਕੱਲ ਤੋਂ ਭਾਰਤ ਵਾਲੇ ਪਾਸੇ ਤੋਂ ਵੀ ਕਰਤਾਰਪਰ ਕਾਰਿਡੋਰ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ। ਇਸੇ ਦੇ ਚੱਲਦਿਆਂ ਕੁੱਝ ਤਕਨੀਕੀ ਪਹਿਲੂਆਂ ਤੇ ਵਿਵਾਰ ਵਟਾਂਦਰਾ ਕਰਲ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਤਕਨੀਕੀ ਟੀਮਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ 0 ਲਾਈਨ ਤੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ। ਦੂਜੇ ਪਾਸੇ ਮੀਟਿੰਗ ਖ਼ਤਮ ਹੋਣ ਤੱਕ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਜ਼ਰੀਏ ਦਰਸ਼ਨ ਕਰਨ ‘ਤੇ ਵੀ ਰੋਕ ਲਗਾ ਦਿੱਤੀ ਗਈ ।

ਤਸਵੀਰ- ਬਾਬੂਸ਼ਾਹੀ

Real Estate