ਮਸਜਿਦ ਹਮਲਾ : ਨਿਊਜੀਲੈਂਡ 10 ਦਿਨਾਂ ਅੰਦਰ ਬਦਲ ਦੇਵੇਗਾ ਬੰਦੂਕਾਂ ਸੰਬੰਧੀ ਕਾਨੂੰਨ

4188

ਕ੍ਰਾਈਸਟਚਰਚ ਵਿਖੇ ਸ਼ੁੱਕਰਵਾਰ ਨੂੰ ਹੋਏ ਅੱਤਵਾਦੀ ਹਮਲੇ ‘ਚ ਮਰਨ ਵਾਲਿਆਂ ਦੀਆਂ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਭਾਰਤੀਆਂ ਦੇ ਨਾਵਾਂ ਦਾ ਵੇਰਵਾ ਆ ਚੁੱਕਾ ਹੈ ਜਿਨ੍ਹਾਂ ਵਿਚ ਆਰਿਫ ਵੋਰਾ (58), ਰਾਮੀਜ ਵੋਰਾ (28) ਦੋਵੇਂ ਪਿਉ-ਪੁੱਤਰ, ਇਸ ਤੋਂ ਇਲਾਵਾ ਮਹਿਬੂਬ ਖੋਖਰ (64), ਓਜੇਰ ਕਾਦਰ (24), ਅਤੇ ਇਕ ਔਰਤ ਕੇਰਲਾ ਤੋਂ ਅਨਸੀ ਅਲੀਬਾਵਾ (23), ਮੁਹੰਮਦ ਇਮਰਾਨ ਖਾਨ (46) ਕਰੀਮਨਗਰ ਤੇਲੰਗਾਨਾ, ਫਰਹਾਜ਼ ਆਹਸ਼ਨ (31) ਹੈਦਰਾਬਾਦ ਅਤੇ ਜੁਨੈਦ ਕਾਰਾ (38) ਗੁਜਰਾਤ ਸ਼ਾਮਿਲ ਹਨ। ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ‘ਚ ਸ਼ੁੱਕਰਵਾਰ ਨੂੰ ਅੰਨ੍ਹੇਵਾਹ ਗੋਲੀਬਾਰੀ ‘ਚ 50 ਤੋਂ ਵੱਧ ਲੋਕਾਂ ਦੀ ਮੌਤ ਅਤੇ ਇੰਨੇ ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਸਰਕਾਰ ਨੇ ਸੋਮਵਾਰ ਨੂੰ ਵੱਡਾ ਕਦਮ ਉਠਾਉਂਦੇ ਹੋਏ ਬੰਦੂਕ ਕਾਨੂੰਨ ਨੂੰ ਬਦਲਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਇਸ ਕਾਨੂੰਨ ਨੂੰ 10 ਦਿਨਾਂ ਦੇ ਅੰਦਰ ਹੀ ਬਦਲ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨਰ ਨੇ ਕਿਹਾ ਕਿ ਮੰਤਰੀ ਮੰਡਲ ਨੇ 10 ਦਿਨਾਂ ਦੇ ਅੰਦਰ ਬੰਦੂਕ ਕਾਨੂੰਨ ‘ਚ ਬਦਲਾਅ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕ੍ਰਾਈਸਟਚਰਚ ਅੱਤਵਾਦੀ ਹਮਲਿਆਂ ਦੀ ਜਾਂਚ ਕੀਤੀ ਜਾਵੇਗੀ।
ਦੂਜੇ ਪਾਸੇ ਹਮਲਾ ਕਰਕੇ 50 ਦਾ ਕਤਲ ਕਰਨ ਦੇ ਦੋਸ਼ੀ ਆਸਟਰੇਲੀਆਈ ਬੰਦੂਕਧਾਰੀ ਨੇ ਆਪਣੇ ਵਕੀਲ ਨੂੰ ਹਟਾ ਦਿੱਤਾ ਹੈ ਅਤੇ ਕਿਹਾ ਕਿ ਉਹ ਆਪਣੀ ਪੈਰਵੀ ਖੁਦ ਕਰੇਗਾ। ਅਦਾਲਤ ਨੇ ਉਸਦੇ ਵਕੀਲ ਵਜੋਂ ਰਿਚਰਡ ਪੀਟਰਸ ਦੀ ਨਿਯੁਕਤੀ ਕੀਤੀ ਸੀ ਅਤੇ ਉਨ੍ਹਾਂ ਸ਼ੁਰੂਆਤੀ ਸੁਣਵਾਈ ਵਿਚ ਉਸਦਾ ਪ੍ਰਤੀਨਿਧਤਵ ਕੀਤਾ ਸੀ। ਉਥੇ ਆਸਟਰੇਲੀਆ ਦੀ ਅੱਤਵਾਦੀ ਵਿਰੋਧੀ ਪੁਲਿਸ ਨੇ ਦੋਸ਼ੀ ਬ੍ਰੇਂਟਨ ਟਾਰੇਂਟ ਨਾਲ ਜੁੜੇ ਦੋ ਮਕਾਨਾਂ ਦੀ ਸੋਮਵਾਰ ਨੂੰ ਤੜਕੇ ਤਲਾਸ਼ੀ ਲਈ।ਪੀਟਰਸ ਨੇ ਸੋਮਵਾਰ ਨੂੰ ਦੱਸਿਆ ਕਿ ਦੋਸ਼ੀ ਬ੍ਰੇਂਟਨ ਟਾਰੇਂਟ ਨੇ ਸੰਕੇਤ ਦਿੱਤਾ ਹੈ ਕਿ ਉਸ ਵਕੀਲ ਦੀ ਜ਼ਰੂਰਤ ਨਹੀਂ ਹੈ। ਉਸਨੇ ਕਿਹਾ ਕਿ ‘ਉਹ (ਦੋਸ਼ੀ) ਇਸ ਮਾਮਲੇ ਵਿਚ ਆਪਣੀ ਪੈਰਵੀ ਖੁਦ ਕਰਨਾ ਚਾਹੁੰਦਾ ਹੈ। ਉਥੇ, ਪੀਟਰਸ ਨੇ ਉਸਦੀ ਸਿਹਤ ਬਾਰੇ ਕਿਹਾ ਕਿ ਦੋਸ਼ੀ ਪੂਰੀ ਤਰ੍ਹਾਂ ਸਚੇਤ ਪ੍ਰਤੀਤ ਹੁੰਦਾ ਹੈ। ਉਹ ਕਿਸੇ ਮਾਨਸਿਕ ਸਮੱਸਿਆ ਤੋਂ ਪੀੜਤ ਨਹੀਂ ਲਗਦਾ ਅਤੇ ਆਸਪਾਸ ਹੋ ਰਹੀਆਂ ਚੀਜਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ।ਹਮਲਾਵਰ ਨੂੰ ਬੰਦੂਕ ਵੇਚਣ ਵਾਲੇ ਹਥਿਆਰ ਵਿਕਰੇਤਾ ਨੇ ਸੋਮਵਾਰ ਨੂੰ ਕਿਹਾ ਕਿ 50 ਲੋਕਾਂ ਨੇ ਮਾਰੇ ਜਾਣ ਪਿੱਛੇ ਉਸਦੀ ਕੋਈ ਜ਼ਿੰਮੇਵਾਰੀ ਨਹੀਂ ਹੈ।

Real Estate