ਮਨੋਹਰ ਪਾਰੀਕਰ ਦੇ ਦੇਹਾਂਤ ਮਗਰੋਂ ਨਵੇਂ ਮੁੱਖ ਮੰਤਰੀ ਦੀ ਭਾਲ ‘ਚ ਦੇਰ ਰਾਤ ਹੀ ਗੋਆ ਪਹੁੰਚੇ ਗਡਕਰੀ

1270

ਗੋਆ ਦੇ ਮੁੱਖ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਭਾਜਪਾ ਆਗੂ ਮਨੋਹਰ ਪਾਰੀਕਰ ਦਾ ਦੇਹਾਂਤ ਹੋ ਗਿਆ ਹੈ ।ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ, ਜਿੰਨ੍ਹਾਂ ਨੇ ਅੱਜ ਪਣਜੀ ਵਿਚ ਆਖਰੀ ਸਾਹ ਲਿਆ। ਉਹ 63 ਸਾਲ ਦੇ ਸਨ।ਪਰਿਕਰ ਦਾ ਐਤਵਾਰ ਨੂੰ ਦੇਹਾਂਤ ਹੋਣ ਬਾਅਦ ਸੂਬੇ ਵਿਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਪਾਰਟੀਆਂ ਨੇ ਇਕ ਨਵੇਂ ਆਗੂ ਦੀ ਭਾਲ ਵਿਚ ਨਿਤਿਨ ਗਡਕਰੀ ਦੀ ਅਗਵਾਈ ਵਿਚ ਦੇਰ ਰਾਤ ਮੀਟਿੰਗ ਕੀਤੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਰਾਤ ਕਰੀਬ 3 ਵਜੇ ਗੋਆ ਪਹੁੰਚੇ।
ਜ਼ਿਕਰਯੋਗ ਹੈ ਕਿ ਮਨੋਹਰ ਪਰਿਕਰ ਗੋਆ ਵਿਚ ਇਕ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਸਨ ਜਿਸ ਵਿਚ ਭਾਜਪਾ, ਗੋਆ ਫਾਰਵਰਡ ਪਾਰਟੀ, ਐਮਜੀਪੀ ਅਤੇ ਆਜ਼ਾਦ ਸ਼ਾਮਲ ਹਨ।ਗੋਆ ਫਾਰਵਰਡ ਪਾਰਟੀ ਦੇ ਮੁੱਖੀ ਵਿਜੈ ਸਰਦੇਸਾਈ ਸਮੇਤ ਉਨ੍ਹਾਂ ਦੇ ਦੋ ਵਿਧਾਇਕ ਵਿਨੋਦ ਪਾਲੇਕਰ ਅਤੇ ਜਯੇਸ਼ ਸਲਗਾਂਵਕਰ, ਦੋ ਆਜ਼ਾਦ ਵਿਧਾਇਕ ਰੋਹਨ ਖੌਤੇ ਅਤੇ ਗੋਵਿੰਦ ਗਾਵੜੇ ਨੇ ਨਿਤਿਨ ਗਡਕਰੀ ਨਾਲ ਮੀਟਿੰਗ ਵਿਚ ਹਿੱਸਾ ਲਿਆ। ਇਸ ਤੋਂ ਪਹਿਲਾਂ ਵਿਜੈ ਸਰਦੇਸਾਈ ਅਤੇ ਉਨ੍ਹਾਂ ਦੀ ਪਾਰਟੀ ਦੇ ਤਿੰਨੇ ਵਿਧਾਇਕਾਂ ਸਮੇਤ ਐਮਜੀਪੀ ਦੇ ਤਿੰਨ ਵਿਧਾਇਕਾਂ ਨੇ ਸੂਬਾ ਟਰਾਂਸਪੋਰਟ ਮੰਤਰੀ ਸੁਦੀਨ ਧਵਲੀਕਰ ਦੀ ਅਗਵਾਈ ਵਿਚ ਇਕ ਮੀਟਿੰਗ ਵਿਚ ਹਿੱਸਾ ਲਿਆ। ਇਸ ਤੋਂ ਪਹਿਲਾਂ ਵਿਜੈ ਸਰਦੇਸਾਈ ਨੇ ਕਿਹਾ ਕਿ ਕਿਸੇ ਗੈਰ ਵਿਧਾਇਕ ਨੂੰ ਮੁੱਖ ਮੰਤਰੀ ਬਣਾਉਣ ਦੀ ਸਲਾਹ ਮਿਲੀ ਹੈ, ਅਸੀਂ ਉਸ ਉਤੇ ਵੀ ਵਿਚਾਰ ਕਰ ਰਹੇ ਹਾਂ।

Real Estate