ਨੀਰਵ ਮੋਦੀ ਹੋਵੇਗਾ ਗ੍ਰਿਫ਼ਤਾਰ ! ਇੰਗਲੈਂਡ ਦੀ ਅਦਾਲਤ ਵੱਲੋਂ ਵਾਰੰਟ ਜਾਰੀ

1115

ਵੈਸਟਮਿੰਸਟਰ ਮੈਜਿਸਟ੍ਰੇਟਸ ਦੀ ਅਦਾਲਤ ਨੇ ਭਾਰਤ ਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਗ੍ਰਹਿ ਸਕੱਤਰ ਸਾਜਿਦ ਜਾਵਿਦ ਨੇ ਭਾਰਤ ਦੀ ਉਸ ਬੇਨਤੀ ਦੀ ਤਸਦੀਕ ਕੀਤੀ ਸੀ, ਜਿਸ ਵਿੱਚ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਲਈ ਆਖਿਆ ਗਿਆ ਸੀ। ਚੇਤੇ ਰਹੇ ਕਿ ਨੀਰਵ ਮੋਦੀ ਉੱਤੇ ਭਾਰਤ ਵਿੱਚ ਹਜ਼ਾਰਾਂ ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਕਰਨ ਦੇ ਦੋਸ਼ ਹਨ। ਜਾਵਿਦ ਨੇ ਆਪਣੀ ਤਸਦੀਕ ਪਿਛਲੇ ਹਫ਼ਤੇ ਮੈਜਿਸਟ੍ਰੇਟ ਕੋਲ ਭੇਜ ਦਿੱਤੀ ਸੀ। ਹੁਣ ਜਦੋਂ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ, ਇਸੇ ਲਈ ਸਕਾਟਲੈਂਡ ਯਾਰਡ ਕਿਸੇ ਵੀ ਵੇਲੇ ਨੀਰਵ ਮੋਦੀ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।ਨੀਰਵ ਮੋਦੀ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਇਸ ਗੱਲ ਦਾ ਸੰਕੇਤ ਹੈ ਕਿ ਅਦਾਲਤ ਹੁਣ ਪੂਰੀ ਤਰ੍ਹਾਂ ਸੰਤੁਸ਼ਟ ਹੈ ਕਿ ਨੀਰਵ ਮੋਦੀ ਨੇ ਅਜਿਹਾ ਜੁਰਮ ਕੀਤਾ ਹੈ ਕਿ ਉਸ ਨੂੰ ਭਾਰਤ ਹਵਾਲੇ ਕਰ ਦੇਣਾ ਚਾਹੀਦਾ ਹੈ।
ਨੀਰਵ ਮੋਦੀ ਦੀ ਇੰਗਲੈਂਡ ਵਿੱਚ ਮੌਜੂਦਗੀ ਦੀ ਪੁਸ਼ਟੀ ਬ੍ਰਿਟਿਸ਼ ਅਧਿਕਾਰੀਆਂ ਨੇ ਸਾਲ 2018 ਦੇ ਅੱਧ ਜਿਹੇ ਵਿੱਚ ਕੀਤੀ ਸੀ ਤੇ ਪਿੱਛੇ ਜਿਹੇ ਉਹ ‘ਦਿ ਡੇਲੀ ਟੈਲੀਗ੍ਰਾਫ਼’ ਵੱਲੋਂ ਜਾਰੀ ਇੱਕ ਵਿਡੀਓ ਵਿੱਚ ਵਿਖਾਈ ਦਿੱਤਾ ਸੀ; ਜਿਸ ਵਿੱਚ ਉਹ ਲੰਦਨ ਦੀਆਂ ਸੜਕਾਂ ਉੱਤੇ ਚੱਲਦਾ ਦਿਸ ਰਿਹਾ ਹੈ ਤੇ ਪੱਤਰਕਾਰਾਂ ਨੂੰ ਵਾਰ–ਵਾਰ ‘ਨੋ ਕਮੈਂਟ’ ਕਹਿੰਦਾ ਦਿਸਦਾ ਤੇ ਸੁਣਦਾ ਹੈ।

Real Estate