ਆਖਰਕਾਰ ਭਾਰਤ ਵਾਲੇ ਪਾਸਿਉਂ ਵੀ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਕੰਮ ਸ਼ੁਰੂ ਹੋਇਆ

1234

ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਲਈ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਤਾਂ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਭਾਰਤ ਵਾਲੇ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਲਟਕਦਾ ਆ ਰਿਹਾ ਕਾਰੀਡੋਰ ਨਿਰਮਾਣ ਕਾਰਜ ਨੂੰ ਉਸ ਸਮੇਂ ਲੰਮਾ ਹੁਲਾਰਾ ਮਿਲਦਾ ਵਿਖਾਈ ਦਿੱਤਾ ਜਦੋਂ ਇੱਕ ਕਿਸਾਨ ਲੱਖਾ ਸਿੰਘ ਵਾਸੀ ਪਿੰਡ ਪੱਖੋਕੇ ਟਾਹਲੀ ਨੇ ਕਾਰੀਡੋਰ ਨਿਰਮਾਣ ਲਈ ਆਖ਼ਰ ਆਪਣੀ ਜ਼ਮੀਨ ਦੇਣ ਸਬੰਧੀ ਹਾਮੀ ਭਰ ਦਿੱਤੀ। ਸਬੰਧਿਤ ਅਧਿਕਾਰੀਆਂ ਨੇ ਬਿਨਾ ਕਿਸੇ ਦੇਰੀ ਲੋੜੀਂਦੀਆਂ ਮਸ਼ੀਨਾਂ ਮੰਗਵਾਈਆਂ ਅਤੇ ਭਾਰਤ ਵਾਲੇ ਪਾਸੇ ਵੀ ਕਾਰੀਡੋਰ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ।
ਪਰ ਨਿਰਮਾਣ ਕਾਰਜ ਸ਼ੁਰੂ ਹੋਣ ਉਪਰੰਤ ਇੱਕ ਹੋਰ ਨਵੀਂ ਔਕੜ ਸਾਹਮਣੇ ਆਉਂਦੀ ਵਿਖਾਈ ਦੇ ਰਹੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਜਦੋਂ ਭਾਰਤੀ ਅਧਿਕਾਰੀਆਂ ਨੇ ਕੰਮ ਸ਼ੁਰੂ ਕੀਤਾ ਤਾਂ ਪਾਇਆ ਗਿਆ ਕਿ ਇਹ ਕਾਰੀਡੋਰ ਜਿਸ ਜਗ੍ਹਾ (ਦੋਹਾਂ ਦੇਸ਼ਾਂ ਵਿਚਾਲੇ- 0 ਲਾਈਨ) ਤੇ ਆ ਕੇ ਮਿਲਦਾ ਹੈ। ਉਸ ਜਗ੍ਹਾ ਤੇ ਦੋਹਾਂ ਰਸਤਿਆਂ ਦਰਮਿਆਨ ਕਰੀਬ 22 ਫੁੱਟ ਦਾ ਫ਼ਰਕ ਪੈਦਾ ਹੋ ਰਿਹਾ ਹੈ। ਉਕਤ ਮਸਲੇ ਨੂੰ ਹੱਲ ਕਰਨ ਸਬੰਧੀ ਦੋਹਾਂ ਦੇਸ਼ਾਂ ਦੇ ਤਕਨੀਕੀ ਮਾਹਿਰ ਅੱਜ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਮੀਟਿੰਗ ਕਰਨ ਜਾ ਰਹੇ ਹਨ।

Real Estate