ਨਿਊਜ਼ੀਲੈਂਡ ਮਸਜਿਦ ਹਮਲੇ ਦੇ ਪੀੜਤਾਂ ’ਚ ਦੋ ਭਾਰਤ ਦੇ ਵੀ

1144

ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿੱਚ ਗੋਲੀਬਾਰੀ ਦੇ ਪੀੜਤਾਂ ਵਿੱਚੋਂ ਦੋ ਜਣੇ ਭਾਰਤੀ ਸੂਬਿਆਂ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੀ ਸਾਂਝੀ ਰਾਜਧਾਨੀ ਹੈਦਰਾਬਾਦ ਦੇ ਵੀ ਸਨ। ਉਨ੍ਹਾਂ ਵਿੱਚੋਂ ਇੱਕ ਅਹਿਮਦ ਇਕਬਾਲ ਜਹਾਂਗੀਰ (32) ਨਿਵਾਸੀ ਅੰਬਰਪੇਟ ਹੈ, ਜੋ ਉਸ ਗੋਲੀਬਾਰੀ ਦੌਰਾਨ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ ਤੇ ਇਸ ਵੇਲੇ ਗੰਭੀਰ ਹਾਲਤ ਵਿੱਚ ਕ੍ਰਾਈਸਟਚਰਚ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦੂਜੇ ਹੈਦਰਾਬਾਦੀ ਫ਼ਰਹਾਜ਼ ਅਹਿਸਾਨ ਨਿਵਾਸੀ ਤੋਲੀਚੌਕੀ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ। ਉਹ ਵੀ ਜੁੰਮੇ (ਸ਼ੁੱਕਰਵਾਰ) ਦੀ ਨਮਾਜ਼ ਪੜ੍ਹਨ ਲਈ ਉਸੇ ਮਸਜਿਦ ਵਿੱਚ ਮੌਜੂਦ ਸੀ।ਜਹਾਂਗੀਰ 12 ਸਾਲ ਪਹਿਲਾਂ ਨਿਊ ਜ਼ੀਲੈਂਡ ਗਿਆ ਸੀ ਤੇ ਉੱਥੇ ਆਪਣਾ ਰੈਸਟੋਰੈਂਟ ਚਲਾ ਰਿਹਾ ਸੀ। ਉਸ ਰੈਸਟੋਰੈਂਟ ਵਿੱਚ ਤਿਆਰ ਹੋਣ ਵਾਲੀ ਹੈਦਰਾਬਾਦੀ ਬਿਰਯਾਨੀ ਤੇ ਹੋਰ ਭਾਰਤੀ ਖਾਣੇ ਬਹੁਤ ਸੁਆਦਲੇ ਹੁੰਦੇ ਸਨ ਇਹ ਜਾਣਕਾਰੀ ਉਸ ਦੇ ਵੱਡੇ ਭਰਾ ਮੁਹੰਮਦ ਖ਼ੁਰਸ਼ੀਦ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਜਹਾਂਗੀਰ ਦੀ ਛਾਤੀ ਵਿੱਚ ਗੋਲੀ ਲੱਗੀ ਹੈ ਤੇ ਉਸ ਦਾ ਆਪਰੇਸ਼ਨ ਭਲਕੇ ਹੋਣਾ ਹੈ।ਜਹਾਂਗੀਰ ਦੇ ਪਰਿਵਾਰਕ ਮੈਂਬਰ ਦੇ ਪ੍ਰਧਾਨ ਤੇ ਹੈਦਰਾਬਾਦ ਦੇ (ਸੰਸਦ ਮੈਂਬਰ) ਅਸਦੁੱਦੀਨ ਉਵੈਸੀ ਨੇ ਤੇਲੰਗਾਨਾ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਖ਼ੁਰਸ਼ੀਦ ਨੂੰ ਛੇਤੀ ਤੋਂ ਛੇਤੀ ਨਿਊ ਜ਼ੀਲੈਂਡ ਜਾਣ ਦੀ ਇਜਾਜ਼ਤ ਦਿੰਦਿਆਂ ਉਸ ਦਾ ਵੀਜ਼ਾ ਮਨਜ਼ੂਰ ਕੀਤਾ ਜਾਵੇ ਕਿ ਤਾਂ ਜੋ ਉਹ ਨਿਊਜ਼ੀਲੈਂਡ ਜਾ ਕੇ ਆਪਣੇ ਜ਼ਖ਼ਮੀ ਭਰਾ ਤੇ ਉਸ ਦੇ ਪਰਿਵਾਰ ਦੀ ਮਦਦ ਕਰ ਸਕੇ।ਜਹਾਂਗੀਰ ਆਪਣੀ ਪਤਨੀ, ਦੋ ਧੀਆਂ (ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 3 ਸਾਲ ਤੇ ਦੂਜੀ ਦੀ 5 ਸਾਲ ਹੈ) ਨਾਲ ਕ੍ਰਾਈਸਟਚਰਚ ਵਿਖੇ ਰਹਿ ਰਿਹਾ ਹੈ।
ਸ਼ੁੱਕਰਵਾਰ ਨੂੰ ਇੱਕ ਬੰਦੂਕਧਾਰੀ ਹਮਲਾਵਰ ਨੇ ਦੋ ਮਸਜਿਦਾਂ ਵਿੱਚ ਦਾਖ਼ਲ ਹੋ ਕੇ 49 ਵਿਅਕਤੀਆਂ ਦੀ ਜਾਨ ਲੈ ਲਈ ਸੀ ਤੇ 20 ਹੋਰਨਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ।

Real Estate