ਚੰਡੀਗੜ੍ਹ ਦੀ ਹਾਈ-ਪ੍ਰੋਫਾਈਲ ਟਿਕਟ:ਲੋਕ ਸਭਾ ਸੀਟ ਇੱਕ ਤੇ ਦਾਅਵੇਦਾਰ ਵੱਡੇ-ਵੱਡੇ ਆਗੂ

1507

ਚੰਡੀਗੜ੍ਹ ਲੋਕ ਸਭਾ ਸੀਟ ਹਾਈ ਪ੍ਰ੍ਰੋਫਾਈਲ ਸੀਟ ਬਣ ਚੁੱਕੀ ਹੈ ।ਇੱਥੇ ਕਾਂਗਰਸ ਅਤੇ ਭਾਜਪਾ ਦੋਵਾਂ ਦਾ ਹੀ ਪ੍ਰਭਾਵ ਰਿਹਾ ਹੈ। ਇਸ ਵਾਰ ਦੋਵੇਂ ਪਾਰਟੀਆਂ ਦੇ ਵੱਡੇ ਆਗੂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਇਕੋ ਇਕ ਸੀਟ ਉਤੇ ਦਾਅਵੇਦਾਰੀ ਲਈ ਤਿਆਰ ਹਨ। ਇਸ ਸੀਟ ਤੋਂ ਭਾਜਪਾ ਦੀ ਮੌਜੂਦਾ ਐਮਪੀ ਕਿਰਨ ਖੇਰ ਤਾਂ ਦਾਅਵੇਦਾਰ ਹੈ ਹੀ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਦੇ ਦਾਅਵੇਦਾਰੀ ਵੀ ਚਰਚਾ ਵਿਚ ਹੈ।
ਕਾਂਗਰਸ ਵੱਲੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਨਾਮਾਂ ਉਤੇ ਚਰਚਾ ਹੈ। ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਵੀ ਇੱਥੋਂ ਚੋਣ ਲੜਨ ਦੀ ਗੱਲ ਕਹਿਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।
ਕਿਰਨ ਖੇਰ ਨੇ 2014 ਵਿਚ ਕਾਂਗਰਸ ਦੇ ਕੱਦਵਾਰ ਆਗੂ ਪਵਨ ਬਾਂਸਲ ਨੂੰ ਹਰਾਕੇ ਭਾਜਪਾ ਨੂੰ ਜਿੱਤ ਦਿਵਾਈ ਸੀ। ਇਸ ਵਾਰ ਵੀ ਉਹ ਦਾਅਵੇਦਾਰ ਹੈ।
2014 ਦੀਆਂ ਲੋਕ ਸਭਾ ਚੋਣਾਂ ਵਿਚ ਜੇਤੂ ਰਹੇ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਨੂੰ 1,91,362 ਵੋਟਾਂ ਪਈਆਂ ਸਨ, ਜਦੋਂ ਕਿ ਦੂਜੇ ਨੰਬਰ ਉਤੇ ਰਹੇ ਕਾਂਗਰਸੀ ਉਮੀਦਵਾਰ ਪਾਵਨ ਬਾਂਸਲ ਨੂੰ 1,21,720 ਵੋਟਾਂ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਨੂੰ 1,08,679 ਵੋਟਾਂ ਪਈਆਂ ਸਨ।ਆਮ ਆਦਮੀ ਪਾਰਟੀ ਨੇ ਇਸ ਵਾਰ ਭਾਜਪਾ ਛੱਡ ਆਪ ‘ਚ ਸ਼ਾਮਲ ਹੋਏ ਹਰਮੋਹਨ ਧਵਨ ਨੂੰ ਟਿਕਟ ਦਿੱਤੀ ਹੈ।ਚੰਡੀਗੜ੍ਹ ਦੀ ਸੀਟ ਉਤੇ ਪਹਿਲੀ ਵਾਰ 1967 ਵਿਚ ਲੋਕ ਸਭਾ ਚੋਣ ਹੋਈ ਸੀ। ਉਸ ਸਮੇਂ ਭਾਜਪਾ ਦੇ ਚੰਦ ਗੋਪਾਲ ਨੇ ਜਿੱਤ ਪ੍ਰਾਪਤ ਕੀਤੀ ਸੀ। ਭਾਜਪਾ ਦੀ ਮੌਜੂਦਾ ਲੋਕ ਸਭਾ ਮੈਂਬਰ ਕਿਰਨ ਖੇਰ ਤੋਂ ਪਹਿਲਾਂ ਇਥੋਂ ਪਵਨ ਕੁਮਾਰ ਬਾਂਸਲ ਕਾਂਗਰਸ ਦੇ ਲੋਕ ਸਭਾ ਮੈਂਬਰ ਰਹੇ ਹਨ। ਇਸ ਸੀਟ ਤੋਂ ਬਾਂਸਲ ਚਾਰ ਵਾਰ ਚੋਣ ਜਿੱਤ ਚੁੱਕੇ ਹਨ, ਜਿਸ ’ਚੋਂ ਤਿੰਨ ਵਾਰ ਲਗਾਤਾਰ ਜਿੱਤ ਦਰਜ ਕੀਤੀ ਹੈ। ਬਾਂਸਲ ਤੋਂ ਪਹਿਲਾਂ ਇਥੋਂ ਭਾਜਪਾ ਦੇ ਸਤਪਾਲ ਜੈਨ ਨੇ ਲਗਾਤਾਰ ਦੋ ਵਾਰ ਜਿੱਤ ਪ੍ਰਾਪਤ ਕੀਤੀ ਸੀ।

Real Estate