ਵੋਟ ਕਿਸ ਨੂੰ ਪਾਈ ਜਾਵੇ ?

2038

ਹਰਮੀਤ ਕੌਰ ਬਰਾੜ
ਮੁਲਕ ਭਰ ਵਿਚ ਇਸ ਵੇਲੇ ਸਿਆਸਤ ਭਖੀ ਹੋਈ ਤਾਂ ਹੈ ਹੀ ਪਰ ਸਵਾਲ ਇਹ ਬਣਿਆ ਹੋਇਆ ਹੈ ਕਿ ਵੋਟ ਕਿਸ ਨੂੰ ਪਾਈ ਜਾਵੇ? ਉਤਰ ਕਾਟੋ ਮੈਂ ਚੜਾਂ ਦੇ ਇਸ ਖੇਡ ਵਿਚ ਪੰਜਾਬ ਦਾ ਕੋਈ ਵੀ ਸਕਾ ਨਹੀਂ। ਭਾਜਪਾ ਜਾਵੇਗੀ ਤਾਂ ਕਾਂਗਰਸ ਆ ਜਾਵੇਗੀ।।। ਪਰ ਇਸ ਸਭ ਵਿਚ ਪੰਜਾਬ ਦਾ ਕੀ ਭਲਾ? ਮੇਰੇ ਵਰਗੇ ਬੰਦੇ ਦੀ ਤਾਂ ਸ਼ੰਭੂ ਪਾਰ ਦੁਨੀਆ ਬਿਗਾਨੀ ਹੈ, ਜੋ ਪੰਜਾਬ ਦਾ ਨਹੀਂ ਉਹ ਮੇਰੇ ਲਈ ਕੋਈ ਖਾਸ ਮਾਇਨੇ ਨਹੀਂ ਰੱਖਦਾ।
ਪਰ ਇਸ ਹਾਲਾਤ ਵਿਚ ਕੀਤਾ ਕੀ ਜਾਵੇ? ਸਵਾਲ ਬਹੁਤ ਵਿਚਾਰ ਮੰਗਦਾ ਹੈ। ਮੈਨੂੰ ਲੱਗਦਾ ਹੈ ਕਿ ਪਾਰਟੀਆਂ ਨੂੰ ਤਰਜੀਹ ਨਾ ਦੇ ਕੇ ਇਨਸਾਨ ਦੇਖ ਕੇ ਵੋਟ ਪਾਈ ਜਾਵੇ। ਪਿਛਲੀ ਵਾਰ ਪਟਿਆਲਾ ਵਾਲਿਆਂ ਨੇ ਇਹ ਤਜਰਬਾ ਕੀਤਾ ਤੇ ਬਿਨਾਂ ਪਾਰਟੀ, ਬਿਨਾਂ ਕਿਸੇ ਮਦਦ ਡਾਕਟਰ ਧਰਮਵੀਰ ਗਾਂਧੀ ਵਰਗੇ ਆਮ ਇਨਸਾਨ ਨੇ ਸੰਸਦ ਵਿੱਚ ਆਪਣੀ ਆਵਾਜ਼ ਹੀ ਨਹੀਂ ਉਠਾਈ ਬਲਕਿ 8 ਬਿਲ ਵੀ ਲਾਏ ਜਿੰਨਾ ਵਿਚੋਂ ਵਿਦੇਸ਼ੀ ਲਾੜਿਆਂ ਸਬੰਧੀ ਕਾਨੂੰਨ ਰਾਜ ਸਭਾ ਵਿਚ ਪਾਸ ਵੀ ਹੋਇਆ।
ਇਸ ਤੋਂ ਇਲਾਵਾ ਕਾਂਗਰਸ ਦੇ ਰਵਨੀਤ ਬਿੱਟੂ ਨੇ 4 ਬਿਲ ਲਗਾਏ। ਭਗਵੰਤ ਮਾਨ ਚਾਹੇ ਇਸ ਸਭ ਜਾਣਕਾਰੀ ਤੋਂ ਸੱਖਣਾ ਹੈ ਤੇ ਮੇਰੇ ਮੁਤਾਬਿਕ ਸੰਸਦ ਵਿੱਚ ਪਹੁੰਚਣ ਦੇ ਕਾਬਿਲ ਵੀ ਨਹੀਂ ਪਰ ਫੇਰ ਵੀ ਚਾਹੇ ਕਵਿਤਾਵਾਂ ਸੁਣਾ ਕੇ ਹੀ ਸਹੀ ਮੋਦੀ ਨੂੰ ਮਿਹਣੇ ਮਾਰਦਾ ਈ ਰਿਹਾ। ਸੋ ਕਹਿਣ ਦਾ ਮਤਲਬ ਲੋਕ ਸਭਾ ਵਿੱਚ ਜਿੱਤਣ ਦਾ ਮਤਲਬ ਸਿਰਫ ਸ਼ਕਲ ਦਿਖਾਉਣ ਜਾਣਾ ਨਹੀਂ ਬਲਕਿ ਪੰਜਾਬ ਲਈ ਕੀ ਖੱਟ ਕੇ ਲਿਆਂਦਾ।। ਹੁੰਦਾ ਹੈ।
ਇਸ ਵਾਰ ਹਾਲਾਤ ਬਹੁਤੇ ਸਾਫ ਨਹੀਂ ਤੇ ਸਾਫ ਤੌਰ ਤੇ ਭਾਜਪਾ ਨੂੰ ਫਾਡੀ ਵੀ ਨਹੀਂ ਮੰਨਿਆ ਜਾ ਸਕਦਾ, ਕਾਂਗਰਸ ਵੀ ਕੋਈ ਬਹੁਤੀ ਸਮਰਥ ਨਜ਼ਰ ਨਹੀਂ ਆ ਰਹੀ ਜੇ ਕਿਸੇ ਵੀ ਤਰ੍ਹਾਂ ਲਟਕਵੀਂ ਸਰਕਾਰ (ਹੁਨਗ ਪਅਰਲਅਿਮੲਨਟ) ਬਣਦੀ ਹੈ ਤਾਂ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਪੰਜਾਬ ਵਿੱਚੋਂ ਉਹ ਲੋਕ ਜਿਤਾ ਕੇ ਭੇਜੇ ਜਾਣ ਜੋ ਕਿਸੇ ਦੇ ਪਿੱਠੂ ਨਹੀਂ ਬਲਕਿ ਪੰਜਾਬ ਦੀ ਆਵਾਜ਼ ਬਣਨਗੇ। ਇਸ ਹਾਲਤ ਵਿਚ ਆਪਣੀਆਂ ਪੰਜਾਬ ਪੱਖੀ ਸ਼ਰਤਾਂ ਰੱਖ ਕੇ ਕਿਸੇ ਵੀ ਪਾਰਟੀ ਨੂੰ ਸਮਰਥਨ ਦਿੱਤਾ ਜਾ ਸਕਦਾ ਹੈ।
ਇੱਕ ਗੱਲ ਜੋ ਮੈਂ ਦਿਲੋਂ ਕਹਿਣਾ ਚਾਹੁੰਨੀ ਆਂ ਕਿ ਜੇ ਡਾਕਟਰ ਧਰਮਵੀਰ ਗਾਂਧੀ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਸੀਟ ਨਹੀਂ ਜਿੱਤਦੇ ਤਾਂ ਪੰਜਾਬੀ ਮੁੜ ਕੇ ਇਹ ਕਹਿਣ ਦੇ ਕਾਬਿਲ ਨਹੀਂ ਰਹਿ ਸਕਦੇ ਕਿ ਉਹ ਪੰਜਾਬ ਦਾ ਭਲਾ ਸੋਚਦੇ ਨੇ ਜਾਂ ਇੱਕ ਸੁੱਣਖਾ ਪੰਜਾਬ ਸਿਰਜਣਾ ਚਾਹੁੰਦੇ ਨੇ। ਦੋਵੇਂ ਈ ਸਖਸ਼ੀਅਤਾਂ ਦੀ ਪੰਜਾਬ ਨੂੰ ਵੱਡੀ ਦੇਣ ਹੈ ਅਤੇ ਆਪਾਂ ਸਭ ਇਸ ਦੇਣ ਦੇ ਕਰਜ਼ਦਾਰ!!!

Real Estate