‘ਅਣ–ਅਧਿਕਾਰਤ’ ਗੰਨਮੈਨ ਲਓ ਵਾਪਸ ਨਹੀਂ ਤਾਂ ਪੁਲਿਸ ਅਫਸਰਾਂ ਦੀ ਤਨਖਾਹ ਵਿੱਚੋਂ ਕੱਟਿਆ ਜਾਵੇਗਾ ਖ਼ਰਚਾ – DGP

1636

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਪੁਲਿਸ ਕਮਿਸ਼ਨਰਾਂ, ਐੱਸਐੱਸਪੀਜ਼ ਤੇ ਬਟਾਲੀਅਨਾਂ ਦੇ ਕਮਾਂਡੈਂਟਸ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਸਮੁੱਚੇ ਸੂਬੇ ਵਿੱਚ ਸਿਆਸੀ ਆਗੂਆਂ ਤੇ ਅਫ਼ਸਰਾਂ ਨਾਲ ਲੱਗੇ ਸਾਰੇ ‘ਅਣ–ਅਧਿਕਾਰਤ’ ਗੰਨਮੈਨ ਤੁਰੰਤ ਵਾਪਸ ਲੈ ਲੈਣ। ਡੀਜੀਪੀ ਨੇ ਇਸ ਨੂੰ ਸਰਕਾਰ ਦੇ ਕੀਮਤੀ ਵਸੀਲਿਆਂ ਤੇ ਮਾਨਵ–ਸ਼ਕਤੀ ਦਾ ਨੁਕਸਾਨ ਵੀ ਕਰਾਰ ਦਿੱਤਾ ਹੈ।ਇੱਕ ਅਨੁਮਾਨ ਮੁਤਾਬਕ ਪੁਲਿਸ ਦੇ 1,500 ਤੋਂ 2,000 ਗੰਨਮੈਨ ਅਜਿਹੀਆਂ ਅਣਅਧਿਕਾਰਤ ਡਿਊਟੀਆਂ ਉੱਤੇ ਲੱਗੇ ਹੋਏ ਦੱਸੇ ਜਾਂਦੇ ਹਨ। ਪਿੱਛੇ ਜਿਹੇ ਸੂਬੇ ਦੇ ਸੁਰੱਖਿਆ–ਘੇਰੇ ਦੀ ਸਮੀਖਿਆ ਕਰਵਾਈ ਗਈ ਸੀ ਤੇ ਉਸ ਦੇ ਨਤੀਜਿਆਂ ਉੱਤੇ ਦਿਨਕਰ ਗੁਪਤਾ ਨੇ ਵੱਡੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਲਈ ਜ਼ਿਲ੍ਹਾ ਤੇ ਸ਼ਹਿਰਾਂ ਦੇ ਪੁਲਿਸ ਮੁਖੀਆਂ ਦੀ ਆਲੋਚਨਾ ਵੀ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਹੀ ਆਪਣੇ ਪੱਧਰ ਉੱਤੇ ਵੱਡੀ ਗਿਣਤੀ ਵਿੱਚ ਅਜਿਹੇ ਗੰਨਮੈਨ ਬਿਨਾ ਸਕਿਓਰਿਟੀ ਵਿੰਗ ਦੀ ਇਜਾਜ਼ਤ ਦੇ ਤਾਇਨਾਤ ਕੀਤੇ ਹੋਏ ਸਨ।
ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਖ਼ਬਰ ਅਨੁਸਾਰ ਡੀਜੀਪੀ ਨੇ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਜੇ 14 ਮਾਰਚ ਤੱਕ ਇਹ ਗੰਨਮੈਨ ਵਾਪਸ ਨਾ ਲਏ ਗਏ, ਤਾਂ ਅਜਿਹੇ ਹਰੇਕ ਕਾਂਸਟੇਬਲ ਦੀ ਤਨਖ਼ਾਹ 52,000 ਰੁਪਏ ਐੱਸਐੱਸਪੀ, ਪੁਲਿਸ ਕਮਿਸ਼ਨਰ ਜਾਂ ਸਬੰਧਤ ਕਮਾਂਡੈਂਟ ਦੀਆਂ ਤਨਖ਼ਾਹਾਂ ਵਿੱਚੋਂ ਕੱਟੀ ਜਾਵੇਗੀ। ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਅਜਿਹੀਆਂ ਚਿੱਠੀਆਂ ਉਨ੍ਹਾਂ ਤੋਂ ਪਹਿਲਾਂ ਦੇ ਡੀਜੀਪੀਜ਼ ਨੇ ਵੀ ਕੱਢੀਆਂ ਸਨ ਪਰ ਉਨ੍ਹਾਂ ਨੂੰ ਅੱਖੋਂ ਪ੍ਰੋਖੇ ਕੀਤਾ ਜਾਂਦਾ ਰਿਹਾ ਹੈ।

Real Estate