ਕਾਂਗਰਸੀ ਬਣਿਆ ਹਾਰਦਿਕ ਪਟੇਲ

1295

ਪਾਟੀਦਾਰ ਨੇਤਾ ਹਾਰਦਿਕ ਪਟੇਲ ਰਸਮੀ ਤੌਰ ’ਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।ਹਾਰਦਿਕ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਮੈਂਬਰਸ਼ਿਪ ਲਈ। ਹਾਰਦਿਕ ਨੇ ਕੁਝ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ 12 ਮਾਰਚ ਨੂੰ ਕਾਂਗਰਸ ਵਿੱਚ ਸ਼ਾਮਲ ਹੋਣਗੇ। ਹਾਲਾਂਕਿ ਪਟੇਲ ਨੇ ਇਹ ਸਾਫ ਨਹੀਂ ਕੀਤਾ ਕਿ ਉਹ ਲੋਕ ਸਭਾ ਚੋਣਾਂ ਲੜਨਗੇ ਜਾਂ ਨਹੀਂ।
ਹਾਰਦਿਕ ਪਟੇਲ ਗੁਜਰਾਤ ਦੇ ਨੌਜਵਾਨ ਲੀਡਰ ਤੇ ਪਾਟੀਦਾਰ ਅੰਦੋਲਨ ਦਾ ਵੱਡਾ ਚਿਹਰਾ ਹੈ । ਹਾਰਦਿਕ ਪਟੇਲ ਨੇ 17 ਅਗਸਤ ਨੂੰ ਸੂਰਤ ਤੇ 25 ਅਗਸਤ ਨੂੰ ਅਹਿਮਦਾਬਾਦ ਵਿੱਚ 20 ਲੱਖ ਲੋਕਾਂ ਦਾ ਇਕੱਠ ਕਰਕੇ ਬੀਜੇਪੀ ਦੀ ਨੀਂਦ ਉਡਾ ਦਿੱਤੀ ਸੀ।ਪਟੇਲ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ ਕਿਉਂਕਿ ਗੁਜਰਾਤ ਦੀ ਆਬਾਦੀ ਦਾ 15 ਫੀਸਦੀ ਹਿੱਸਾ ਪਟੇਲਾਂ ਦੀ ਆਬਾਦੀ ਦਾ ਹੈ। 182 ਸੀਟਾਂ ਵਿੱਚੋਂ 80 ਸੀਟਾਂ ਅਜਿਹੀਆਂ ਮੰਨੀਆਂ ਜਾਂਦੀਆਂ ਹਨ ਜਿੱਥੋਂ ਦੇ ਪਾਟੀਦਾਰ ਵੋਟ ਕਿਸੇ ਉਮੀਦਵਾਰ ਦੀ ਕਿਸਮਤ ਬਦਲ ਸਕਦੇ ਹਨ।

Real Estate