ਏਅਰ ਇੰਡੀਆ ਦਾ ਪਾਈਲਟ ‘ਚਾਈਲਡ ਪੌਰਨੋਗ੍ਰਾਫੀ’ ਡਾਊਨਲੋਡ ਕਰਨ ਤੇ ਅਮਰੀਕਾ ਚੋਂ ਡਿਪੋਰਟ

3182

ਸਾਨ ਫ੍ਰਾਂਸਿਸਕੋ ਹਵਾਈ ਅੱਡੇ ‘ਤੇ ਸੋਮਵਾਰ ਨੂੰ ਅਮਰੀਕੀ ਲਾਅ ਐਨਫੋਰਸਮੇਂਟ ਵੱਲੋਂ ਏਅਰ ਇੰਡੀਆ ਦੇ ਪਾਈਲਟ ਨੂੰ ਯਾਤਰੀਆਂ ਸਾਹਮਣੇ ਹੱਥਕੜੀਆਂ ਲਾ ਕੇ ਉਥੋਂ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਏਅਰਪੋਰਟ ਅਧਿਕਾਰੀਆਂ ਨੇ ਇਸ ਪਾਈਲਟ ਦਾ ਪਾਸਪੋਰਟ ਜ਼ਬਤ ਕਰ ਲਿਆ ਅਤੇ ਉਸਦਾ ਵੀਜ਼ਾ ਵੀ ਰੱਦ ਕਰ ਦਿੱਤਾ। NDTV ਦੀ ਰਿਪੋਰਟ ਅਨੁਸਾਰ ਭਾਰਤੀ ਪਾਈਲਟ ‘ਤੇ ਚਾਈਲਡ ਪੌਰਨੋਗ੍ਰਾਫੀ ਡਾਊਨਲੋਡ ਕਰਨ ਦੇ ਇਲਜ਼ਾਮ ਲੱਗੇ ਹਨ। ਅਮਰੀਕਾ ਦੇ ਫੈਡਰਲ ਕਾਨੂੰਨ ਅਨੁਸਾਰ ਚਾਈਲਡ ਪੌਰਨੋਗ੍ਰਾਫੀ ਗੈਰਕਾਨੂੰਨੀ ਹੈ। ਜਿਸ ਕਾਰਨ ਭਾਰਤੀ ਪਾਈਲਟ ਦੇ ਦਿੱਲੀ ਤੋਂ ਸਾਨ ਫ੍ਰੈਂਸਿਸਕੋ ਜਹਾਜ਼ ਲੈਂਡ ਕਰਾਉਂਦਿਆਂ ਹੀ ਉਸਨੂੰ ਹਿਰਾਸਤ ‘ਚ ਲੈ ਲਿਆ ਗਿਆ ਅਤੇ ਤੁਰੰਤ ਉਸ ‘ਤੇ ਕਾਰਵਾਈ ਕੀਤੀ ਗਈ।

Real Estate