ਹੁਣ EVM ’ਤੇ ਹੋਵੇਗੀ ਚੋਣ ਨਿਸ਼ਾਨ ਦੇ ਨਾਲ ਉਮੀਦਵਾਰ ਦੀ ਫੋਟੋ ਵੀ ਹੋਵੇਗੀ

1337

ਚੋਣ ਕਮਿਸ਼ਨ ਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਈਵੀਐਮ ਅਤੇ ਪੋਸਟਲ ਬੈਲਟ ਪੇਪਰਾਂ ਉਤੇ ਸਾਰੇ ਉਮੀਦਵਾਰਾਂ ਦੀਆਂ ਫੋਟੋ ਹੋਣਗੀਆਂ ਤਾਂ ਕਿ ਵੋਟਰ ਮੈਦਾਨ ਵਿਚ ਆਪਣੀ ਕਿਸਮਤ ਅਜਮਾ ਰਹੇ ਆਗੂਆਂ ਦੀ ਪਹਿਚਾਣ ਕਰ ਸਕਣ।ਕਮਿਸ਼ਨ ਨੇ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਬੈਲਟ ਇਕਾਈਆਂ ਅਤੇ ਪੋਸਟਲ ਬੈਲਟਾਂ ਉਪਰ ਫੋਟੋ ਛਪੀ ਹੋਵੇਗੀ। ਇਸ ਲਈ ਉਮੀਦਵਾਰਾਂ ਨੂੰ ਕਮਿਸ਼ਨ ਵੱਲੋਂ ਨਿਰਧਾਰਤ ਸ਼ਰਤਾਂ ਉਤੇ ਅਮਲ ਕਰਦੇ ਹੋਏ ਚੋਣ ਅਧਿਕਾਰੀ ਕੋਲ ਆਪਣੀ ਤਾਜਾਂ ਫੋਟੋ ਦੇਣੀ ਹੋਵੇਗੀ।
ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ 2009 ਸਮੇਂ ਫੋਟੋ ਵਾਲੀ ਵੋਟਰਸੂਚੀ ਦੀ ਵਰਤੋਂ ਕੀਤੀ ਗਈ ਸੀ। ਉਸ ਸਮੇਂ ਅਸਾਮ, ਜੰਮੂ ਕਸ਼ਮੀਰ ਅਤੇ ਨਾਗਾਲੈਂਡ ਵਿਚ ਫੋਟੋ ਵਾਲੀ ਵੋਟਰ ਸੂਚੀ ਨਹੀਂ ਸੀ, ਜਦੋਂ ਕਿ ਅਸਾਮ ਤੇ ਨਾਗਾਲੈਂਡ ਵਿਚ ਵੋਟਰ ਫੋਟੋ ਪਹਿਚਾਣ ਪੱਤਰ (ਏਪਿਕ) ਨਹੀਂ ਵੰਡੇ ਗਏ ਸਨ।ਹੁਣ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਫੋਟੋ ਵਾਲੀ ਵੋਟਰ ਸੂਚੀ ਹੈ ਅਤੇ 99।72 ਫੀਸਦੀ ਵੋਟਰਾਂ ਦੀਆਂ ਫੋਟੋ ਵੋਟਰ ਸੂਚੀ ਵਿਚ ਪਹਿਲਾਂ ਛਪਿਆ ਹੈ। ਕਈ ਸੂਬਿਆਂ ਤੇ ਕੇਂਦਰਸ਼ਾਸਤ ਪ੍ਰਦੇਸ਼ ਵਿਚ ਪਹਿਲਾਂ ਹੀ 100 ਫੀਸਦੀ ਦੱਸਿਆ ਗਿਆ ਹੈ।ਕਮਿਸ਼ਨ ਨੇ ਇਹ ਵੀ ਕਿਹਾ ਕਿ ਵੋਟਾਂ ਦੀ ਤਾਰੀਕ ਤੋਂ ਘੱਟ ਤੋਂ ਘੱਟ ਪੰਜ ਦਿਨ ਪਹਿਲਾਂ ਅਧਿਕਾਰਤ ਵੋਟਰ ਪਰਚੀ, ਜਿਸ ਉਤੇ ਵੋਟਰਾਂ ਦੀ ਫੋਟੋ ਹੋਵੇਗੀ, ਵੰਡੀ ਜਾਵੇਗੀ।

Real Estate