ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਐਲਾਨੇ ਉਮੀਦਵਾਰ ,ਬਠਿੰਡਾ ਤੇ ਸੰਗਰੂਰ ਸੀਟਾਂ ਖਹਿਰਾ ਪਾਰਟੀ ਨੂੰ

1752

ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਅੱਜ ਆਪਣੀਆਂ ਸੀਟਾਂ ਤੇ ਕੁਝ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਪੰਜਾਬ ਮੰਚ ਵੱਲੋਂ ਡਾ ਧਰਮਵੀਰ ਗਾਂਧੀ ਪਟਿਆਲਾ ਲੋਕ ਸਭਾ ਸੀਟ ਤੋਂ ਹੀ ਚੋਣ ਲੜਨਗੇ।
ਪੰਜਾਬ ਏਕਤਾ ਪਾਰਟੀ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਬਾਗੀ ਆਪ ਵਿਧਾਇਕ ਮਾਸਟਰ ਬਲਦੇਵ ਸਿੰਘ ਫਰੀਦਕੋਟ ਉਮੀਦਵਾਰ ਬਣਾਏ ਗਏ ਹਨ।
ਲੋਕ ਇਨਸਾਫ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਫਤਹਿਗੜ੍ਹ ਸਾਹਿਬ ਤੋ ਉਮੀਦਵਾਰ ਹੋਣਗੇ।
ਬਸਪਾ ਦੇ ਬਿਕਰਮ ਸਿੰਘ ਸੋਢੀ ਆਨੰਦਪੁਰ ਸਾਹਿਬ ਤੋਂ ਚੌਧਰੀ ਖੁਸ਼ੀ ਰਾਮ ਹੁਸਿ਼ਆਰਪੁਰ ਤੋਂ ਉਮੀਦਵਾਰ ਬਣਾਏ ਗਏ ਹਨ । ਪੱਤਰਕਾਰ ਬਲਵਿੰਦਰ ਕੁਮਾਰ ਜਲੰਧਰ ਤੋਂ ਬਸਪਾ ਦੇ ਉਮੀਦਵਾਰ ਬਣਾਏ ਗਏ ਹਨ ।
ਲੁਧਿਾਅਣਾ ਤੇ ਅੰਮ੍ਰਿਤਸਰ ਦੀ ਸੀਟ ਲੋਕ ਇਨਸਾਫ ਪਾਰਟੀ ਦੇ ਹਿੱਸੇ ਆਈ ਹੈ। ਬਠਿੰਡਾ ਤੇ ਸੰਗਰੂਰ ਤੋਂ ਸੀਟਾਂ ਪੰਜਾਬ ਏਕਤਾ ਪਾਰਟੀ ਚੋਣ ਲੜੇਗੀ । ਫ਼ਿਰੋਜ਼ਪੁਰ ਸੀਟਾ ਸੀਪੀਆਈ ਨੂੰ ਦਿੱਤੀ ਗਈ ਹੈ।ਆਰਐੱਮਪੀਆਈ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਮਿਲੀ ਹੈ।

Real Estate