ਕੀ ਹੈ ਲੋਕ ਸਭਾ 2019 ਵੋਟਿੰਗ ਦੇ ਸਮੇਂ ਤੇ ਧਾਰਮਿਕ ਮਸਲਾ ? ਚੋਣ ਕਮਿਸ਼ਨ ਨੇ ਦਿੱਤੀ ਸਫ਼ਾਈ

1128

ਲੋਕ ਸਭਾ 2019 ਲਈ 11 ਅਪਰੈਲ ਤੋਂ 19 ਮਈ ਤਕ ਸੱਤ ਪੜਾਵਾਂ ਵਿੱਚ ਦੇਸ਼ ਭਰ ਵਿੱਚ ਵੋਟਿੰਗ ਹੋਣੀ ਹੈ।ਵੋਟਿੰਗ ਦੀ ਸਮਾਂ ਸਾਰਣੀ ਦਾ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਹੈ।
ਮੁਸਲਿਮ ਧਾਰਮਿਕ ਆਗੂਆਂ ਤੇ ਸਿਆਸੀ ਲੀਡਰਾਂ ਨੇ ਰਮਜ਼ਾਨ ਦੇ ਦਿਨਾਂ ਵਿੱਚ ਵੋਟਿੰਗ ‘ਤੇ ਇਤਰਾਜ਼ ਜਤਾਇਆ ਹੈ। ਲਖਨਊ ਵਿੱਚ ਮੁਸਲਿਮ ਧਾਰਮਿਕ ਆਗੂ ਖਾਲਿਦ ਰਸ਼ੀਦ ਫਿਰੰਗੀ ਮਹਲੀ, ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਸਰਕਾਰ ਦੇ ਮੰਤਰੀ ਫਿਰਹਾਦ ਕਰੀਮ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੇ ਰਮਜ਼ਾਨ ਦੇ ਦਿਨਾਂ ਵਿੱਚ ਵੋਟਿੰਗ ਦੇ ਤਿੰਨ ਦਿਨਾਂ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਲੀਲ ਦਿੱਤੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਵੋਟਿੰਗ ਕਾਰਨ ਕਰੋੜਾਂ ਰੋਜ਼ੇਦਾਰਾਂ ਨੂੰ ਪ੍ਰੇਸ਼ਾਨੀ ਹੋਵੇਗੀ। ਆਗੂਆਂ ਦਾ ਕਹਿਣਾ ਹੈ ਕਿ ਤਿੰਨ ਸੂਬਿਆਂ ਬਿਹਾਰ, ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਵਿੱਚ ਮੁਸਲਮਾਨਾਂ ਨੂੰ ਰੋਜ਼ੇ ਦੌਰਾਨ ਵੋਟਿੰਗ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਪੰਜ ਮਈ ਤੋਂ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਮਹੀਨੇ ਮਾਹੇ ਰਮਜ਼ਾਨ ਦਾ ਚੰਨ ਦੇਖਿਆ ਜਾਵੇਗਾ। ਜੇਕਰ ਚੰਦ ਦਿੱਸ ਜਾਂਦਾ ਹੈ ਤਾਂ ਛੇ ਮਈ ਤੋਂ ਰੋਜ਼ੇ ਸ਼ੁਰੂ ਹੋਣਗੇ। ਰੋਜ਼ੇ ਦੌਰਾਨ ਦੇਸ਼ ਵਿੱਚ ਛੇ ਮਈ, 12 ਮਈ ਅਤੇ 19 ਮਈ ਨੂੰ ਵੋਟਿੰਗ ਹੋਣੀ ਹੈ।

ਰਮਜ਼ਾਨ ‘ਚ ਚੋਣਾਂ ਕਰਾਏ ਜਾਣ ‘ਤੇ ਜਾਰੀ ਘਮਸਾਣ ਵਿਚਾਲੇ ਚੋਣ ਕਮਿਸ਼ਨ ਵਲੋਂ ਸਫ਼ਾਈ ਦਿੱਤੀ ਗਈ ਹੈ। ਇਸ ਸੰਬੰਧੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਰਮਜ਼ਾਨ ਪੂਰੇ ਮਹੀਨੇ ਚੱਲਦਾ ਹੈ, ਅਜਿਹੇ ‘ਚ ਚੋਣਾਂ ਟਾਲੀਆਂ ਨਹੀਂ ਜਾ ਸਕਦੀਆਂ ਸਨ। ਹਾਲਾਂਕਿ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਤਰੀਕ ਤੈਅ ਕਰਦੇ ਸਮੇਂ ਮੁੱਖ ਤਿਉਹਾਰ ਅਤੇ ਸ਼ੁੱਕਰਵਾਰ (ਜੁਮੇ) ਦਾ ਧਿਆਨ ਰੱਖਿਆ ਗਿਆ ਹੈ।

Real Estate