ਜਹਾਜ਼ ਹਾਦਸਾ : 4 ਭਾਰਤੀਆਂ ਸਮੇਤ 157 ਦੀ ਮੌਤ

3112
plane crashes
Plane Crashes

ਇਥੋਪੀਆਈ ਏਅਰਲਾਈਨਸ ਦਾ ਬੋਇੰਗ 737 ਜਹਾਜ਼ ਐਤਵਾਰ ਦਾ ਹਾਦਸਾ ਗ੍ਰਸਤ ਹੋ ਗਿਆ । ਇਸ ਵਿੱਚ ਸਵਾਰ ਸਾਰੇ ਯਾਤਰੀ 149 ਯਾਤਰੀ ਅਤੇ 9 ਕਰੂ ਮੈਂਬਰਾਂ ਦੀ ਮੌਤ ਹੋ ਗਈ । ਮ੍ਰਿਤਕਾਂ ਵਿੱਚ 4 ਭਾਰਤੀ ਸਨ । ਸਰਕਾਰੀ ਮੀਡੀਆ ਮੁਤਾਬਿਕ , ਮ੍ਰਿਤਕਾਂ ਵਿੱਚ 35 ਦੇਸ਼ਾਂ ਦੇ ਨਾਗਰਿਕ ਸ਼ਾਮਿਲ ਹਨ। ਪਲੇਨ ਇਥੋਪੀਆ ਦੀ ਅਦੀਸ ਅਬਾਬਾ ਤੋਂ ਕੀਨੀਆ ਦੇ ਨੈਰੋਬੀ ਜਾ ਰਿਹਾ ਸੀ ।
ਏਅਰਲਾਈਨਸ ਦੇ ਸੀਈਓ ਨੇਵੇਲਡੇ ਗੇਬ੍ਰੇਮਾਰੀਅਮ ਨੇ ਦੱਸਿਆ ਬੋਇੰਗ ਜਹਾਜ਼ ਨੇ ਸਥਾਨਕ ਸਮੇਂ ਮੁਤਾਬਿਕ 8 : 38 ਵਜੇ ਉਡਾਨ ਭਰੀ ਅਤੇ ਠੀਕ 6 ਮਿੰਟ ਬਾਅਦ ਇਸਦਾ ਸੰਪਰਕ ਟੁੱਟ ਗਿਆ ਸੀ । ਹਾਲੇ ਹਾਦਸੇ ਦਾ ਅਸਲ ਕਾਰਨ ਪਤਾ ਨਹੀਂ ਲੱਗਿਆ । ਹਾਲਾਂਕਿ , ਪਾਇਲਟ ਨੇ ਐਮਰਜੈਂਸੀ ਕਾਲ ਕੀਤਾ ਸੀ। ਇਸ ਮਗਰੋਂ ਉਸਨੂੰ ਵਾਪਸ ਮੁੜਨ ਦੀ ਆਗਿਆ ਦਿੱਤੀ ਗਈ ।
ਅਦੀਬ ਅਬਾਬਾ ਤੋਂ ਲਗਭਗ 60 ਕਿਲੋਮੀਟਰ ਦੂਰ ਬੀਸ਼ੋਫਤੂ ਦੇ ਕੋਲ ਹਾਦਸਾ ਗ੍ਰਸਤ ਹੋਏ ਇਸ ਜਹਾਜ਼ ਨੂੰ ਨਵੰਬਰ ਵਿੱਚ ਹੀ ਖਰੀਦਿਆ ਸੀ । ਇਥੋਪੀਅਨ ਏਅਰਲਾਈਨਜ਼ ਨੂੰ ਅਫਰੀਕਾ ਦੀ ਸਭ ਤੋਂ ਵੱਡੀ ਏਅਰ ਲਾਈਨ ਮੰਨਿਆ ਜਾਂਦਾ ਹੈ । 2010 ਵਿੱਚ ਵੀ ਏਅਰਲਾਈਨਜ ਦਾ ਇੱਕ ਜਹਾਜ਼ ਬੈਰੂਤ ਵਿੱਚ ਉਡਾਨ ਭਰਦੇ ਸਮੇਂ ਨੁਕਸਾਨਿਆ ਗਿਆ ਸੀ , ਉਦੋਂ 90 ਯਾਤਰੀਆਂ ਦੀ ਮੌਤ ਹੋਈ ਸੀ ।
ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਬੋਇੰਗ ਜਹਾਜ਼ ਵਿੱਚ ਕੀਨੀਆ ਦੇ 32, ਇਥੋਪੀਆ ਦੇ 17 , ਕੈਨੇਡੇ ਦੇ 18, ਅਮਰੀਕਾ , ਇਟਲੀ ਅਤੇ ਚੀਨ ਦੇ 8-8 , ਫਰਾਂਸ ਅਤੇ ਬ੍ਰਿਟੇਨ ਦੇ 7-7 , ਮਿਸਰ ਦੇ 6 , ਨੀਦਰਲੈਂਡ ਦੇ 5, ਭਾਰਤ ਅਤੇ ਸਲੋਵਾਕੀਆ ਦੇ 4-4 , ਜਰਮਨੀ ਦੇ 5 ਰੂਸ, ਆਸਟਰੀਆ ਅਤੇ ਸਵੀਡਨ ਦੇ 3-3 , ਸਪੇਨ , ਇਜ਼ਰਾਈਲ , ਮੋਰਾਕੋ ਅਤੇ ਪੋਲੈਂਡ ਦੇ 2-2 ਯਾਤਰੀ ਸਵਾਰ ਸਨ।

Real Estate