ਹੁਣ ਉਮਰ ਕੋਈ ਅੜਿੱਕਾ ਨਹੀਂ : ਭਾਜਪਾ ਦੇ 75 ਸਾਲ ਤੋਂ ਵੱਡੇ ਆਗੂ ਅਡਵਾਨੀ ਅਤੇ ਜੋਸ਼ੀ ਵਰਗੇ ਵੀ ਲੜਣਗੇ ਚੋਣ

advani-joshiਭਾਜਪਾ ਲੋਕ ਸਭਾ ਚੋਣਾਂ ਵਿੱਚ 75 ਸਾਲ ਦੀ ਉਮਰ ਪਾਰ ਕਰ ਚੁੱਕੇ ਨੇਤਾਵਾਂ ਨੂੰ ਵੀ ਟਿਕਟ ਦੇਵੇਗੀ । ਅਜਿਹੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ , ਮੁਰਲੀ ਮਨੋਹਰ ਜੋਸ਼ੀ , ਸ਼ਾਂਤਾ ਕੁਮਾਰ ਵਰਗੇ ਬ੍ਰਿਧ ਸਿਆਸਤਦਾਨਾਂ ਦੇ ਚੋਣ ਲੜਨ ਦਾ ਰਸਤਾ ਵੀ ਸ਼ਾਫ਼ ਹੋ ਗਿਆ । ਹੁਣ ਉਮਰ ਦਾ ਕੋਈ ਪੈਮਾਨਾ ਨਹੀਂ ਬੱਸ ਚੋਣ ਜਿੱਤਣ ਦੀ ਸਮਰੱਥਾ ਵਾਲੇ ਨੇਤਾਵਾਂ ਨੂੰ ਟਿਕਟ ਦੇਣ ਦਾ ਫੈਸਲਾ ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ‘ਚ ਹੋਇਆ ਹੈ ।
ਬੇਸੱ਼ਕ ਪਾਰਟੀ ਨੇ ਇਸਦਾ ਰਸਮੀ ਐਲਾਨ ਨਹੀਂ ਕੀਤਾ , ਪਰ ਸੂਤਰਾਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਹ ਫੈਸਲਾ ਪਾਰਟੀ ਦੇ ਸੀਨੀਅਰ ਆਗੂਆਂ ਉਪਰ ਹੀ ਛੱਡ ਦਿੱਤਾ ਗਿਆ ਹੈ ਕਿ ਉਹ ਚੋਣ ਲੜਨਾ ਚਾਹੁੰਦੇ ਹਨ ਜਾਂ ਨਹੀਂ ।ਹਾਲਾਂਕਿ , ਪਾਰਟੀ ਅਤੇ ਸਰਕਾਰ ਵਿੱਚ ਅਹੁਦਾ ਦੇਣ ਦੇ ਲਈ 75 ਸਾਲ ਦੀ ਉਮਰ ਦੀ ਹੱਦ ਹੀ ਲਾਗੂ ਰਹੇਗੀ । ਮੀਟਿੰਗ ਵਿੱਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਸ਼ਾਮਿਲ ਸਨ। ਅੱਜ ਇਹ ਵੀ ਤਹਿ ਕੀਤਾ ਗਿਆ ਕਿ ਮੋਦੀ ਵਾਰਾਣਸੀ ਤੋਂ ਹੀ ਚੋਣ ਲੜਣਗੇ। ਉਹਨਾਂ ਲਈ ਦੂਜੀ ਸੀਟ ਦਾ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ । ਮੌਜੂਦਾ ਸਾਂਸਦ ਮੈਂਬਰਾਂ ਨੂੰ ਟਿਕਟ ਦੇਣ ਬਾਰੇ ਵੀ ਵਿਚਾਰ ਕੀਤਾ ਗਿਆ ।

Real Estate