ਮੋਗਾ ਰੈਲੀ ਵਿੱਚ ਨਾ ਬੋਲਣ ਦੇਣ ਤੇ ਸਿੱਧੂ ਨੂੰ ਕੋਈ ਗਿਲਾ ਨਹੀਂ

1155

ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਮੋਗਾ ਰੈਲੀ ਦੇ ਮੁੱਦੇ ਤੇ ਉਨ੍ਹਾਂ ਦੀ ਕੋਈ ਨਰਾਜ਼ਗੀ ਨਹੀਂ । ਇੱਕ ਨਿਜੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਜਦੋਂ ਸਿੱਧੂ ਨੂੰ ਸਟੇਜ ਤੋਂ ਬੋਲਣ ਨਾ ਦੇਣ ਦੇ ਮਾਮਲੇ ਤੇ ਨਾਰਾਜ਼ਗੀ ਦੀਆਂ ਖ਼ਬਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ , ” ਮੇਰੀ ਕੋਈ ਨਰਾਜ਼ਗੀ ਨਹੀਂ । ਐਵੇਂ ਹੀ ਗੱਲਾਂ ਨੇ । ਕੈਪਟਨ ਸਾਹਿਬ ਨੇ 13 ਸੀਟਾਂ ਜਿੱਤਣੀਆਂ ਹਨ ।ਅਸੀਂ ਅਸੀਂ ਸਾਰੇ ਨਾਲ ਲੱਗਾਂਗੇ।”
7 ਮਾਰਚ ਨੂੰ ਮੋਗੇ ਵਿੱਚ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕਰਜ਼ਾ-ਮੁਕਤੀ ਸਮਾਗਮ , ਦੀ ਸਟੇਜ ਤੋਂ ਸਿੱਧੂ ਨੂੰ ਬੋਲਣ ਲਈ ਸਮਾਂ ਨਹੀਂ ਸੀ ਦਿੱਤਾ ਗਿਆ । ਇਸ ਤੇ ਉਨ੍ਹਾਂ ਆਪਣੇ ਵੱਖਰੇ ਅੰਦਾਜ਼ ਵਿਚ ਹੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ । ਹਿੰਦੁਸਤਾਨ ਟਾਈਮਜ਼ ਅਨੁਸਾਰ ਸਿੱਧੂ ਨੇ ਕਿਹਾ ਸੀ ਕਿ ਮੋਗਾ ਰੈਲੀ ਵਿਚ ਬੋਲਣ ਤੋਂ ਰੋਕ ਕੇ ਪਾਰਟੀ ਨੇ ਉਹਨੂੰ ਆਪਣੀ ਹੈਸੀਅਤ ਦਿਖਾ ਦਿੱਤੀ ਹੈ ।

Real Estate