ਚੋਣ ਜਾਬਤਾ ਲਾਗੂ : ਇਸੇ ਮਹੀਨੇ ਹੀ 25 ਮਾਰਚ ਤੱਕ ਕਾਗਜ ਭਰਨਗੇ ਲੋਕ ਸਭਾ 2019 ਲਈ ਉਮੀਦਵਾਰ

ਕੇਂਦਰੀ ਚੋਣ ਕਮਿਸ਼ਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਤੇ ਅੱਜ ਤੋਂ ਹੀ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਕੁੱਲ ਸੱਤ ਗੇੜਾਂ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਅਤੇ ਪਹਿਲੇ ਗੇੜ ਦੀਆਂ ਵੋਟਾਂ 11 ਅਪਰੈਲ ਨੂੰ ਹੋਣਗੀਆਂ ਅਤੇ ਆਖ਼ਰੀ ਗੇੜ 19 ਮਈ ਪੂਰਾ ਹੋਵੇਗਾ। 23 ਮਈ 2019 ਨੂੰ ਨਤੀਜਿਆਂ ਦਾ ਐਲਾਨ ਹੋਵੇਗਾ।
25 ਮਾਰਚ 2019 ਉਮੀਦਵਾਰਾਂ ਲਈ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੋਵੇਗਾ।11 ਅਪਰੈਲ ਨੂੰ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਸ਼ੁਰੂਆਤ ਹੋਵੇਗੀ। ਦੂਜੇ ਗੇੜ ਲਈ ਚੋਣਾਂ 18 ਅਪਰੈਲ ਨੂੰ ਪੈਣਗੀਆਂ, ਤੀਜੇ ਗੇੜ ਲਈ 23 ਅਪਰੈਲ ਨੂੰ ਵੋਟਿੰਗ ਹੋਵੇਗੀ। ਚੌਥੇ ਗੇੜ ਦੀ ਵੋਟਿੰਗ 29 ਅਪਰੈਲ ਨੂੰ ਹੋਵੇਗੀ, ਪੰਜਵੇਂ ਗੇੜ ਦੀ ਚੋਣਾਂ ਛੇ ਮਈ ਨੂੰ ਹੋਣਗੀਆਂ। ਛੇਵੇਂ ਗੇੜ ਲਈ ਵੋਟਿੰਗ ਦਾ ਦਿਨ 12 ਮਈ ਅਤੇ ਸੱਤਵੇਂ ਗੇੜ ਲਈ ਚੋਣਾਂ 19 ਮਈ ਨੂੰ ਪੈਣਗੀਆਂ। ਸੱਤਵੇਂ ਗੇੜ ਤਹਿਤ ਹੀ 19 ਮਈ ਨੂੰ ਪੰਜਾਬ ‘ਚ ਵੋਟਾਂ ਪੈਣਗੀਆਂ।

Real Estate