ਆਖਰਕਾਰ ਸ਼੍ਰੋਮਣੀ ਕਮੇਟੀ ਨੂੰ ਵੀ ਲੱਗਿਆ ਕਿ ਜਥੇਦਾਰਾਂ ਦੀ ਨਿਯੁਕਤੀ ਕਿਸੇ ਜਾਬਤੇ ਤਹਿਤ ਹੋਵੇ

1124

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਭਵਿੱਖ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬਾਨ ਤੇ ਬਾਕੀ ਦੇ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਦੀ ਨਿਯੁਕਤੀ ਦਾ ਬਾਕਾਇਦਾ ਇੱਕ ਜ਼ਾਬਤਾ ਬਣਾਉਣ ਉੱਤੇ ਵਿਚਾਰ–ਵਟਾਂਦਰਾ ਕਰਨ ਦੀ ਜ਼ਰੂਰਤ ਹੈ।
ਜੱਥੇਦਾਰ ਲੌਂਗੋਵਾਲ ਮੁਤਾਬਕ ਉਪਰੋਕਤ ਮੁੱਦੇ ਉੱਤੇ ਵਿਚਾਰ–ਚਰਚਾ ਨਿਬੇੜਨ ਲਈ ਹਾਲੇ ਕੋਈ ਆਖ਼ਰੀ ਤਰੀਕ ਤਾਂ ਨਿਰਧਾਰਤ ਨਹੀਂ ਹੈ। ਬਹੁਤ ਸਾਰੀਆਂ ਪੰਥਕ ਜੱਥੇਬੰਦੀਆਂ ਹੁਣ ਪਿਛਲੇ ਕੁਝ ਸਮੇਂ ਤੋਂ ਪੰਜ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਦੀ ਨਿਯੁਕਤੀ ਲਈ ਬਾਕਾਇਦਾ ਇੱਕ ਜ਼ਾਬਤਾ ਬਣਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ।ਜੱਥੇਦਾਰ ਲੌਂਗੋਵਾਲ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜੱਥੇਦਾਰ ਦੇ ਅਹੁਦੇ ਦਾ ਰਾਜਨੀਤਕਰਨ ਕੀਤਾ ਗਿਆ ਸੀ ਤੇ ਇਹ ਅਭਿਆਸ ਭਵਿੱਖ ਵਿੱਚ ਵੀ ਜਾਰੀ ਰਹੇਗਾ।

Real Estate