ਰਾਫੇਲ ਮਾਮਲਾ : ‘ਦਿ ਹਿੰਦੂ’ ਅਖ਼ਬਾਰ ਨੂੰ ਧਮਕੀਆਂ,ਪ੍ਰੈੱਸ ਜਥੇਬੰਦੀਆਂ ਫ਼ਿਕਰਮੰਦ

960

ਪ੍ਰੈੱਸ ਨਾਲ ਜੁੜੀਆਂ ਜਥੇਬੰਦੀਆਂ ਨੇ ਸਰਕਾਰ ਵੱਲੋਂ ਆਫੀਸ਼ੀਅਲ ਸੀਕਰੇਟਸ ਐਕਟ (ਓਐਸਏ) (ਸਰਕਾਰੀ ਭੇਤਾਂ ਨੂੰ ਗੁਪਤ ਰੱਖਣ ਨਾਲ ਸਬੰਧਤ ਐਕਟ) ਤਹਿਤ ‘ਦਿ ਹਿੰਦੂ’ ਅਖ਼ਬਾਰ ਨੂੰ ਰੱਖਿਆ ਮੰਤਰਾਲੇ ’ਚੋਂ ਚੋਰੀ ਹੋਏ ਦਸਤਾਵੇਜ਼ਾਂ ਦੇ ਆਧਾਰ ਉੱਤੇ ਰਾਫ਼ਾਲ ਕਰਾਰ ਸਬੰਧੀ ਲੇਖ ਛਾਪਣ ਦੇ ਇਵਜ਼ ਵਿੱਚ ਧਮਕੀਆਂ ਦਿੱਤੇ ਜਾਣ ’ਤੇ ਫਿਕਰਮੰਦੀ ਜਤਾਈ ਹੈ। ਜਥੇਬੰਦੀਆਂ ਨੇ ਕਿਹਾ ਕਿ ਇਸ ਐਕਟ ਨੂੰ ‘ਮੁੜ-ਘੋਖਣ’ ਦੀ ਲੋੜ ਹੈ।
ਪ੍ਰੈਸ ਕਲੱਬ ਆਫ਼ ਇੰਡੀਆ, ਇੰਡੀਅਨ ਵਿਮੈੱਨਜ਼ ਪ੍ਰੈੱਸ ਕੋਰਪਸ ਤੇ ਪ੍ਰੈੱਸ ਐਸੋਸੀਏਸ਼ਨ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ‘ਸਾਨੂੰ ਲਗਦਾ ਹੈ ਕਿ ਹੁਣ ਸਮਾਂ ਹੈ ਜਦੋਂ ਆਫੀਸ਼ੀਅਲ ਸੀਕਰੇਟਸ ਐਕਟ ਤੇ ਮਾਣਹਾਨੀ ਨਾਲ ਸਬੰਧਤ ਕਾਨੂੰਨ ’ਤੇ ਮੁੜ ਪਰਖਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਕਾਨੂੰਨਾਂ ਦੀ ਚੌਥਾ ਥੰਮ੍ਹ ਕਹੇ ਜਾਂਦੇ ਪੱਤਰਕਾਰਾਂ ਖ਼ਿਲਾਫ਼ ਦੁਰਵਰਤੋਂ ਵਧਣ ਲੱਗੀ ਹੈ।’

Real Estate