ਜੈਕੇਟ ਨੀਰਵ ਮੋਦੀ ਦੀ, ਹਲਚਲ ਮਚਾ ਗਈ !

3183

ਪੀਐਨਬੀ ਘੋਟਾਲੇ ਵਿਚ ਦੋਸ਼ੀ ਨੀਰਵ ਮੋਦੀ ਲੰਦਨ ਵਿਚ ਘੁੰਮਦਾ ਨਜ਼ਰ ਆਇਆ ਹੈ। ਪੰਜਾਬ ਨੈਸ਼ਨਲ ਬੈਂਕ ਨਾਲ ਹਜਾਰਾਂ ਕਰੋੜਾਂ ਰੁਪਏ ਦੇ ਧੋਖਾਧੜੀ ਮਾਮਲੇ ਵਿਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਉਤੇ ਈਡੀ ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਨੀਰਵ ਮੋਦੀ ਜੈਕੇਟ ਪਹਿਨੀ ਹੋਏ ਲੰਦਨ ਵਿਚ ਘੁੰਮ ਰਿਹਾ ਸੀ, ਜਿਸਦੀ ਕੀਮਤ ਕਰੀਬ 9 ਲੱਖ ਰੁਪਏ ਹੈ।ਰਿਪੋਰਟ ਮੁਤਾਬਕ ਪੀਐਨਬੀ ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਦਨ ਦੇ ਵੇਸਟ ਐਂਡ ਇਲਾਕੇ ਵਿਚ ਰਿਹਾ ਹੈ ਅਤੇ ਡਾਇਮੰਡ ਬਿਜਨੈਸ ਚਲਾ ਰਿਹਾ ਹੈ। ਉਹ ਵੀਡੀਓ ਵਿਚ ਲਗਾਤਾਰ ਨੋ ਕੁਮਿੰਟ ਕਹਿੰਦਾ ਨਜ਼ਰ ਆ ਰਿਹਾ ਹੈ।ਭਾਰਤੀ ਅਫਸਰਾਂ ਨੇ ਨੀਰਵ ਦੇ ਖਾਤੇ ਫ੍ਰੀਜ ਕਰ ਦਿੱਤੇ ਗਏ ਹਨ। ਇੰਟਰਪੋਲ ਨੇ ਉਸਦੀ ਗ੍ਰਿਫਤਾਰੀ ਲਈ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੈ।ਸ਼ੁੱਕਰਵਾਰ ਨੂੰ ਨੀਰਵ ਮੋਦੀ ਦੇ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਅਲੀਗੜ੍ਹ ਵਿਚ ਬੰਗਲੇ ਨੂੰ ਵਿਸਫੋਟ ਲਗਾਕੇ ਢਾਹ ਦਿੱਤਾ ਹੈ। ਰਾਏਗੜ੍ਹ ਜ਼ਿਲ੍ਹੇ ਦੇ ਕਲੇਕਟਰ ਵਿਜੈ ਸੂਰਜਵੰਸ਼ੀ ਨੇ ਨੀਰਵ ਮੋਦੀ ਦੇ ਬੰਗਲੇ ਨੂੰ ਢਾਹੁਣ ਦੀ ਜਾਣਕਾਰੀ ਦਿੱਤੀ ਹੈ।
ਨੀਰਵ ਮੋਦੀ ਦੇ ਲੰਦਨ ਵਿਚ ਰਹਿਣ ਦੀ ਮੀਡੀਆ ਰਿਪੋਰਟ ਉਤੇ ਭਾਰਤ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਬ੍ਰਿਟੇਨ ਵਿਚ ਰਹਿ ਰਿਹਾ ਹੈ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੀਰਵ ਮੋਦੀ ਦੀ ਹਵਾਲਗੀ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਭਾਰਤ ਸਰਕਾਰ ਵੱਲੋਂ ਨੀਰਵ ਮੋਦੀ ਦੀ ਹਵਾਲਗੀ ਦੀ ਅਪੀਲ ਅਜੇ ਉਨ੍ਹਾਂ (ਯੂਕੇ ਸਰਕਾਰ) ਦੇ ਵਿਚਾਰਧੀਨ ਹੈ। ਰਵੀਸ਼ ਕੁਮਾਰ ਨੇ ਕਿਹਾ ਕਿ ਨੀਰਵ ਮੋਦੀ ਦੇ ਵਾਪਸ ਲਿਆਉਣ ਲਈ ਜੋ ਕਦਮ ਚੁੱਕਣ ਦੀ ਜ਼ਰੂਰਤ ਹੋਵੇਗੀ ਉਹ ਚੁੱਕੇ ਜਾਣਗੇ।

Real Estate