ਕਸ਼ਮੀਰੀਆਂ ਦੀ ਕੁੱਟਮਾਰ ਕਰਨ ਵਾਲੇ ਚਾਰ ਗ੍ਰਿਫ਼ਤਾਰ

1129

ਲਖਨਊ ਵਿੱਚ ਲੰਘੇ ਦਿਨ ਸੜਕ ਕਿਨਾਰੇ ਫੜੀ ਲਾ ਕੇ ਡਰਾਈ ਫਰੂਟ ਵੇਚਣ ਵਾਲੇ ਦੋ ਕਸ਼ਮੀਰੀ ਨਾਗਰਿਕਾਂ ਦੀ ਭਗਵੇਂ ਕੱਪੜੇ ਪਾਈ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਹਰਕਤ ਵਿੱਚ ਆਈ ਸਥਾਨਕ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੇ ਕੈਮਰੇ ’ਚ ਕੈਦ ਹੋਈ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਐਸਐਸਪੀ ਕਾਲਾਨਿਧੀ ਨਥਾਨੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਦੋ ਕਸ਼ਮੀਰੀ ਨੌਜਵਾਨ ਡਾਲੀਗੰਜ ਪੁਲ ’ਤੇ ਡਰਾਈ ਫਰੂਟ ਵੇਚ ਰਹੇ ਸਨ ਤੇ ਕੁਝ ਵਿਅਕਤੀਆਂ ਨੇ ਪੱਥਰਬਾਜ਼ ਦੱਸ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ।’ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਕਾਮੀ ਲੋਕਾਂ ਨੇ ਵਿਚ ਪੈ ਕੇ ਉਨ੍ਹਾਂ ਦਾ ਬਚਾਅ ਕੀਤਾ ਤੇ ਪੁਲੀਸ ਨੂੰ ਸੂਚਿਤ ਕੀਤਾ। ਇਸ ਦੌਰਾਨ ਇਕ ਚੌਕਸ ਸ਼ਹਿਰੀ ਨੇ ਸਾਰੀ ਘਟਨਾ ਦਾ ਵੀਡੀਓ ਬਣਾ ਲਿਆ, ਜਿਸ ਦੇ ਨਸ਼ਰ ਹੁੰਦਿਆਂ ਹੀ ਪੁਲੀਸ ਨੇ ਮੁੱਖ ਮੁਲਜ਼ਮ ਬਜਰੰਗ ਸੋਨਕਰ ਨੂੰ ਗ੍ਰਿਫ਼ਤਾਰ ਕਰ ਲਿਆ। ਸੋਨਕਰ ਖ਼ਿਲਾਫ਼ ਕਤਲ, ਲੁੱਟ ਤੇ ਚੋਰੀ ਸਮੇਤ ਦਰਜਨ ਦੇ ਕਰੀਬ ਕੇਸ ਦਰਜ ਹਨ। ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਤਿੰਨ ਹੋਰਨਾਂ ਹਿਮਾਂਸ਼ੂ ਗਰਗ, ਅਨਿਰੁੱਧ ਤੇ ਅਮਰ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਸੋਨਕਰ ਖੁ਼ਦ ਨੂੰ ਵਿਸ਼ਵ ਹਿੰਦੂ ਦਲ ਦਾ ਪ੍ਰਧਾਨ ਦਸਦਾ ਹੈ।

Real Estate