ਰਵਨੀਤ ਬਿੱਟੂ ਨੇ ਟੋਲ ਬੰਦ ਕਰਵਾਇਆ, ਭੰਨਤੋੜ ਦੀਆਂ ਵੀ ਖ਼ਬਰਾਂ

1171

ਲੁਧਿਆਣਾ ਤੋਂ ਜਲੰਧਰ ਜੀਟੀ ਰੋਡ ‘ਤੇ ਲਾਢੋਵਾਲ ਟੋਲ ਪਲਾਜ਼ਾ ਤੇ ਕਾਂਗਰਸੀਆਂ ਨੇ ਡੇਰੇ ਲਾ ਲਏ ਹਨ। ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਦੀ ਅਗਵਾਈ ‘ਚ ਭਾਰੀ ਗਿਣਤੀ ‘ਚ ਕਾਂਗਰਸੀਆਂ ਵੱਲੋਂ ਟੋਲ ਪਲਾਜ਼ਾ ‘ਤੇ ਵਸੂਲੀ ਜਾ ਰਹੀ ਫੀਸ ਨੂੰ ਫਿਲਹਾਲ ਬੰਦ ਕਰਾਇਆ ਗਿਆ ਹੈ।ਇਸ ਮੌਕੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵਿਧਾਨ ਸਭਾ ਕਮੇਟੀ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਇਸ ਟੋਲ ਪਲਾਜ਼ਾ ਦੇ ਸਸਪੈਂਸ਼ਨ ਦੇ ਆਰਡਰ ਦਿੱਤੇ ਹਨ, ਪਰ ਅਜੇ ਵੀ ਇਹ ਟੋਲ ਉਵੇਂ ਹੀ ਚੱਲ ਰਿਹਾ ਹੈ। ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਸੜਕ ਬਣਾਉਣ ਵਾਲੀ ਕੰਪਨੀ ਹੁਣ ਤੱਕ ਇਸ ਟੋਲ ਤੋਂ ਕਰੋੜਾਂ ਰੁਪਏ ਇਕੱਠੇ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਰ ਅਜੇ ਤੱਕ ਲੁਧਿਆਣਾ ਦੇ ਮੇਨ ਪੁਲ ਅੱਧ ਵਿਚਕਾਰ ਜਿਉਂ ਦੇ ਤਿਉਂ ਹੀ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੁਧਿਆਣਾ ਦੇ ਪੁਲਾਂ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਉਹ ਇਸ ਟੋਲ ਪਲਾਜ਼ਾ ਨੂੰ ਚੱਲਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਉਹ ਇਸ ਟੋਲ ਪਲਾਜ਼ਾ ਨੂੰ ਇਥੋਂ ਪੁੱਟਣ ‘ਚ ਵੀ ਘੌਲ ਨਹੀਂ ਕਰਨਗੇ।
ਇਸੇ ਦੌਰਾਨ ਖਲਬਰਾਂ ਇਹ ਵੀ ਹਨ ਕਿ ਬਿੱਟੂ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਨੇ ਟੋਲ ਪਲਾਜ਼ਾ ਦੇ ਕੈਬਿਨ ਦੇ ਸ਼ੀਸ਼ੇ ਭੰਨੇ ਤੇ ਟੋਲ ਪਲਾਜ਼ਾ ‘ਤੇ ਕੰਮ ਕਰ ਰਹੇ ਵਰਕਰਾਂ ਨੂੰ ਭਜਾ ਦਿੱਤਾ ।

Real Estate