ਮੰਦਰ ਮਸਜਿਦ ਮਸਲਾ 2 ਮਹੀਨੇ ਆਪਸ ‘ਚ ਬੈਠ ਕੇ ਸੁਲਝਾਓ ਮਸਲਾ – ਸੁਪਰੀਮ ਕੋਰਟ , ਰਿਪੋਰਟਿੰਗ ਕਰਨ ‘ਤੇ ਵੀ ਲਾਈ ਪਾਬੰਦੀ

1174

ਰਾਮ ਮੰਦਰ ਤੇ ਬਾਬਰੀ ਮਸਜਿਦ ਵਿਵਾਦ ‘ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਦਿਆਂ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਲਈ ਵਿਚੋਲਗੀ ਕਰਨ ਵਾਲਿਆਂ ਦਾ ਪੈਨਲ ਤਿਆਰ ਕੀਤਾ ਹੈ, ਜਿਸ ਵਿੱਚ ਤਿੰਨ ਮੈਂਬਰ ਜਸਟਿਸ ਖ਼ਲੀਫੁੱਲਾ, ਸ੍ਰੀ ਰਵੀਸ਼ੰਕਰ ਅਤੇ ਸ੍ਰੀਰਾਮ ਪੰਚੂ ਹਨ।
ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐਸ।ਏ। ਬੋਬੜੇ, ਜਸਟਿਸ ਧਨੰਜਿਆ ਵਾਈ ਚੰਦਰਚੂੜ੍ਹ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਐਸ। ਅਬਦੁਲ ਨਜ਼ੀਰ ਦੀ ਸੰਵਿਧਾਨ ਬੈਂਚ ਨੇ ਪੈਨਲ ਗਠਨ ਕਰਨ ਦਾ ਫੈਸਲਾ ਲਿਆ ਹੈ।
ਪੈਨਲ ਅਗਲੇ ਹਫ਼ਤੇ ਤੋਂ ਫ਼ੈਜ਼ਾਬਾਦ ਤੋਂ ਕੰਮ ਸ਼ੁਰੂ ਕਰ ਦੇਵੇਗਾ ਅਤੇ ਇੱਥੇ ਹੀ ਆਪਸੀ ਸਹਿਮਤੀ ਲਈ ਗੱਲਬਾਤ ਕੀਤੀ ਜਾਵੇਗੀ। ਚਾਰ ਹਫ਼ਤਿਆਂ ਬਾਅਦ ਅਦਾਲਤ ਨੂੰ ਮਾਮਲੇ ਦੀ ਤਰੱਕੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ, ਜਿਸ ਨੂੰ ਗੁਪਤ ਰੱਖਿਆ ਜਾਵੇਗਾ। ਅਦਾਲਤ ਨੇ ਇਸ ਪੈਨਲ ਦੀ ਕਾਰਵਾਈ ਦੀ ਰਿਪੋਰਟਿੰਗ ਕਰਨ ‘ਤੇ ਵੀ ਮਨਾਹੀ ਕਰ ਦਿੱਤੀ ਹੈ।
ਸੁਪਰੀਮ ਕੋਰਟ ਵੱਲੋਂ ਸਹਿਮਤੀ ਬਣਾਉਣ ਦੇ ਸੁਝਾਅ ਦਾ ਨਿਰਮੋਹੀ ਅਖਾੜੇ ਨੇ ਵਿਰੋਧ ਕੀਤਾ ਜਦਕਿ ਮੁਸਲਿਮ ਸੰਗਠਨਾਂ ਨੇ ਇਸ ਦਾ ਸਮਰਥਨ ਕੀਤਾ।

Real Estate