ਪੰਜਾਬ ਦਾ ਪਾਣੀ

5058

ਗੁਰਮੀਤ ਕੌਰ ਮੀਤ

ਕੋਟਕਪੂਰਾ

98033-37020

[email protected]

ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ  ਨੂੰ ਕੀ ਹੋਇਆ

ਪਵਣੁ ਗੁਰੂ ਪਾਣੀ ਪਿਤਾ ਦਾ ਸੀ ਕਦੇ ਬੋਲ ਬਾਲਾ ਹੋਇਆ

ਪੰਜ ਦਰਿਆਵਾਂ ਤੋਂ ਕਦੇ ਤੇਰਾ ਨਾਂ ਪੰਜਾਬ ਸੀ  ਹੋਇਆ

ਪੂਰੇ ਮੁਲਕ ਦਾ ਅੰਨਦਾਤਾ ਕਹਾਂਉਦਾ ਸੁਣ ਕੇ ਮਨ ਖੁਸ਼ ਹੋਇਆ

ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ  ਨੂੰ ਕੀ ਹੋਇਆ

—————————————————

ਵੰਡ ਤੋਂ ਢਾਈ-ਆਬ ਤੇ ਹੁਣ SYL  ਦਾ ਝਮੇਲਾ ਹੋਇਆ

ਤੇਰਾ ਪਵਿੱਤਰ ਕਹਾਉਂਦਾ ਜਲ ਅੱਜ ਗੰਦਲਾ  ਹੋਇਆ

ਜੋ ਕੁਦਰਤੀ ਸੋਮਾ ਸੀ ਅੱਜ ਪਾਈਪਾਂ ਦਾ ਘੇਰਾ ਹੋਇਆ

ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ  ਨੂੰ ਕੀ ਹੋਇਆ

———————————————————–

ਜੋ ਬੱਦਲ ਬਣ ਵਰਦੇ ਸੀ ਧੂੰਏ ਦਾ ਅੱਜ ਘੇਰਾ ਹੋਇਆ

ਤੇਜਾਬ ਤੇ ਗੰਦਗੀ ਨੂੰ ਇਸ ਵਿੱਚ ਜਾ ਰਿਹਾ ਡਬੋਇਆ

ਹੁਣ ਰੋਗ ਪਣਪਦੇ ਨੇ ਜੋ ਕਦੇ ਗੁਰਾਂ ਦੀ ਸੀ ਬਾਣੀ ਹੋਇਆ

ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ  ਨੂੰ ਕੀ ਹੋਇਆ

————————————————————-

 

 

 

 

ਡੁੱਬ ਜਾਊ ਕਿਰਸਾਨੀ ਇੱਥੇ ਬੀਜ਼ ਨਾ ਜਾਊ  ਕੋਈ ਬੋਇਆ

ਰੁਕ ਜਾਊ ਜੀਵਨ ਧਰਤੀ ਤੇ “ਮੀਤ” ਸੋਚ ਸੋਚ ਮਨ  ਰੋਇਆ

ਸੀ ਡੋਲਿਆ ਰੱਜ -ਰੱਜ ਕੇ ਹੁਣ ਸਾਂਭਣ ਦਾ ਵੇਲਾ ਹੋਇਆ

ਸੀ ਡੋਲਿਆ ਰੱਜ-ਰੱਜ ਕੇ ਹੁਣ ਸਾਂਭਣ ਦਾ ਵੇਲਾ ਹੋਇਆ

 

 

 

 

 

 

 

Real Estate