ਸੈਟੇਲਾਈਟ ਤਸਵੀਰਾਂ ‘ਚ ਬਾਲਾਕੋਟ ‘ਚ ਬੰਬਾਰੀ ਵਾਲੀ ਥਾ ‘ਤੇ ਹਾਲੇ ਹੀ ਮੌਜੂਦ ਹੈ ਮਦਰੱਸਾ

1272

Balakot-Satelite-Image-Reutersਦ ਵਾਇਰ
ਰਾਇਟਰਸ ਦੀ ਰਿਪੋਰਟ ਦੇ ਮੁਤਾਬਿਕ , ਭਾਰਤੀ ਹਵਾਈ ਫੌਜ ਨੇ ਬਾਲਾਕੋਟ ਵਿੱਚ ਜੈਸ਼ -ਏ- ਮਹੁੰਮਦ ਦੇ ਜਿਸ ਟਰੇਨਿੰਗ ਕੈਂਪ ਨੂੰ ਹਵਾਈ ਹਮਲੇ ਵਿੱਚ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ ਉੱਥੋ ਦੀ ਅਪਰੈਲ 2018 ਵਿੱਚ ਲਈ ਗਈ ਸੈਟੇਲਾਈਟ ਫੋਟੋ ਅਤੇ 4 ਮਾਰਚ 2019 ਨੂੰ ਲਈ ਗਈ ਤਸਵੀਰ ‘ਚ ਕੋਈ ਫਰਕ ਨਹੀਂ ਦਿਸਦਾ।
ਅੰਤਰਾਸ਼ਟਰੀ ਖ਼ਬਰ ਏਜੰਸੀ ਰਾਇਟਰਜ ਨੇ ਹਾਈ ਰੈਜੂਲੇਸ਼ਨ ਸੈਟੇਲਾਈਟ ਤਸਵੀਰਾਂ ਦੀ ਸਮੀਖਿਆ ਕਰਕੇ ਭਾਰਤ ਸਰਕਾਰ ਦੇ ਉਹਨਾਂ ਦਾਅਵਿਆਂ ਉਪਰ ਸਵਾਲ ਉਠਾਇਆ ਜਿਸ ਵਿੱਚ ਉਹਨਾਂ ਨੇ ਉਤਰ- ਪੂਰਬੀ ਪਾਕਿਸਤਾਨ ਦੇ ਬਾਲਾਕੋਟ ਇਲਾਕੇ ਵਿੱਚ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ ਨੂੰ ਲੜਾਕੂ ਜਹਾਜ਼ਾਂ ਨਾਲ ਨਿਸ਼ਾਨਾ ਬਣਾਉਣ ਅਤੇ ਵੱਡੀ ਸੰਖਿਆ ਵਿੱਚ ਅਤਿਵਾਦੀਆਂ ਨੂੰ ਮਾਰਨ ਦੀ ਗੱਲ ਆਖੀ ਸੀ।
ਇਹ ਸੈਟੇਲਾਈਟ ਤਸਵੀਰ ਅਮਰੀਕਾ ਦੇ ਸਨਫਰਾਸਿਸਕੋ ਸਥਿਤ ਇੱਕ ਨਿੱਜੀ ਸੈਟੇਲਾਈਟ ਸੰਚਾਲਕ ਪਲੈਨੇਟ ਲੈਬਸ ਇੰਕ ਨੇ ਜਾਰੀ ਕੀਤਾ ਹੈ । ਇਸ ਵਿੱਚ ਹਵਾਈ ਹਮਲੇ ਦੇ ਛੇ ਦਿਨ ਬਾਅਦ 4 ਮਾਰਚ ਨੂੰ ਵੀ ਮਦਰੱਸੇ ਵਾਲੇ ਥਾਂ ‘ਤੇ 6 ਇਮਾਰਤਾਂ ਦਿਸ ਰਹੀਆਂ ਹਨ।
ਹਾਲੇ ਤੱਕ ਹਾਈ-ਰੈਜੂਲੇਸ਼ਨ ਸੈਟੇਲਾਈਟ ਦੀ ਕੋਈ ਤਸਵੀਰ ਜਨਤਕ ਤੌਰ ‘ਤੇ ਮਿਲ ਨਹੀਂ ਰਹੀਆਂ , ਪਰ ਪਲੈਨਟ ਲੈਬਸ ਇੰਕ ਨੇ ਜੋ ਤਸਵੀਰਾਂ ਮੁਹੱਈਆ ਕਰਾਈਆਂ ਹਨ ਉਨਾਂ ਵਿੱਚ 72 ਸੈਂਟੀਮੀਟਰ ( 28 ਇੰਚ ) ਤੱਕ ਦੇ ਆਕਾਰ ਦੀਆਂ ਚੀਜਾਂ ਨੂੰ ਦੇਖਿਆ ਜਾ ਸਕਦਾ ਹੈ।
ਅਪਰੈਲ 2018 ਵਿੱਚ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ ਅਤੇ 4 ਮਾਰਚ 2019 ਦੀਆਂ ਤਸਵੀਰਾਂ ‘ਚ ਕੋਈ ਫਰਕ ਨਹੀਂ ਦਿਸਦਾ , ਇਮਾਰਤਾਂ ਦੀ ਛੱਤਾਂ ਉੱਤੇ ਕੋਈ ਸੁਰਾਖ ਨਹੀਂ, ਝੁਲਸੀਆਂ ਹੋਈਆਂ ਕੰਧਾਂ ਨਹੀਂ ਹਨ ਅਤੇ ਮਦਰੱਸੇ ਦੇ ਨੇੜੇ- ਤੇੜੇ ਟੁੱਟੇ ਹੋਏ ਦਰੱਖਤ ਅਤੇ ਹਵਾਈ ਹਮਲੇ ਦੇ ਹੋਰ ਵੀ ਸੰਕੇਤ ਨਹੀਂ ਹਨ।
ਇਹ ਸੈਟੇਲਾਈਟ ਤਸਵੀਰਾਂ , ਪ੍ਰਧਾਨ ਮੰਤਰੀ ਮੋਦੀ ਵੱਲੋਂ ਪਿਛਲੇ ਅੱਠ ਦਿਨਾਂ ਤੋਂ ਜੋ ਬਿਆਨ ਜਾਰੀ ਕੀਤੇ ਜਾ ਰਹੇ ਹਨ ਉਹਨਾਂ ਉਪਰ ਸੱ਼ਕ ਪੈਦਾ ਕਰਦੀਆਂ ਹਨ।
ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਦੇ ਖੈ਼ਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ਕਸਬੇ ਅਤੇ ਜਾਬਾ ਪਿੰਡ ‘ਚ ਸਥਿਤ ਸਾਰੇ ਮਦਰੱਸਿਆਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਗਿਆ ਹੈ।
ਸੈਟੇਲਾਈਟ ਤਸਵੀਰਾਂ ਦੇ ਸਬੰਧ ਵਿੱਚ ਪਿਛਲੇ ਕੁਝ ਦਿਨਾਂ ਤੋਂ ਖ਼ਬਰ ਏਜੰਸੀ ਰਾਇਟਰਜ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਨੂੰ ਈਮੇਲ ਭੇਜ ਕੇ ਉਹਦੀਆਂ ਟਿੱਪਣੀਆਂ ਮੰਗੀਆਂ ਪਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ।
ਮਿਡਲਬਰੀ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ ਵਿੱਚ ਈਸਟ ਏਸ਼ੀਆ ਨਾਨ ਪ੍ਰੋਲਿਫੇਰੇਸ਼ਨ ਪ੍ਰੋਜੈਕਟ ਦੇ ਨਿਰਦੇਸ਼ਕ ਜੈਫ਼ਰੀ ਲਾਇਸ ਦਾ ਕਹਿਣਾ ਹੈ ਕਿ ਤਸਵੀਰਾਂ ਵਿੱਚ ਸਾਫ਼ ਹੈ ਜਿਸ ਥਾਂ ਏਅਰ ਸਟਰਾਈਕ ਕਰਨ ਦੀ ਗੱਲ ਆਖੀ ਜਾ ਰਹੀ ਹੈ , ਉੱਥੇ ਜੈਸ਼ ਦੇ ਮਦਰੱਸਿਆਂ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ । ਜੈਫ਼ਰੀ ਲੂਈਸ ਨੂੰ ਵੈਪਨਸ ਸਾਈਟਸ ਅਤੇ ਸਿਸਟਮ ਦੀ ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਵਿੱਚ 15 ਸਾਲ ਤਜਰਬਾ ਹੈ।
ਇਹ ਵੀ ਦੱਸ ਦੇਈਏ ਨੇ ਭਾਰਤ ਸਰਕਾਰ ਨੇ ਜਨਤਕ ਰੂਪ ‘ਚ ਇਹ ਖੁਲਾਸਾ ਨਹੀਂ ਕੀਤਾ ਕਿ ਹਵਾਈ ਹਮਲੇ ‘ਚ ਕਿਹੜੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ।
ਪਿਛਲੇ ਹਫ਼ਤੇ ਸਰਕਾਰ ਦੇ ਸੂਤਰਾਂ ਨੇ ਦੱਸਿਆ ਸੀ ਕਿ ਮਿਰਾਜ 2000 ਦੇ 12 ਲੜਾਕੂ ਜਹਾਜਾਂ ਨੇ 1000 ਕਿਲੋ ਦੀ ਸਮਰੱਥਾ ਵਾਲੇ ਬੰਬਾਂ ਨਾਲ ਹਮਲਾ ਕੀਤਾ ਸੀ । ਜਦਕਿ ਇੱਕ ਰੱਖਿਆ ਅਧਿਕਾਰੀ ਨੇ ਕਿਹਾ ਸੀ ਕਿ ਲੜਾਕੂ ਜਹਾਜ਼ਾਂ ਨੇ ਹਵਾਈ ਹਮਲੇ ਵਿੱਚ 2000- ਐਲਬੀ ਦੀ ਸਮਰੱਥਾ ਵਾਲੇ ਇਜਰਾਈਲ ਦੇ ਬਣੇ ਸਪਾਈਸ 2000 ਗਲਾਈਡ ਬੰਬ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤਰ੍ਹਾਂ ਦੀ ਸਮਰੱਥਾ ਵਾਲੇ ਬੰਬ ਕੰਕਰੀਟ ਦੇ ਬਣੇ ਸੈ਼ਲਟਰਾਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੇ ਹਨ।
ਜੇਮਸ ਮਾਰਟਿਨ ਸੈਂਟਰ ਫਾਰ ਨੈਨੇਪ੍ਰਾਲਫਿਰੇਸ਼ਨ ਸਟੱਡੀਜ ਦੇ ਸੀਨੀਅਰ ਐਸੋਸੀਏਟ ਅਤੇ ਸੈਟੇਲਾਈਟ ਤਸਵੀਰਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਡੇਵ ਸ਼ਮਲਰ ਨੇ ਕਿਹਾ ਕਿ ਤਸਵੀਰ ਵਿੱਚ ਜੋ ਇਮਾਰਤਾਂ ਦਿਸ ਰਹੀਆਂ ਹਨ ਉਹਨਾਂ ਨੂੰ ਇਸ ਤਰ੍ਹਾਂ ਸਮਰੱਥਾ ਵਾਲੇ ਹਥਿਆਰ ਨਿਸ਼ਚਿਤ ਤੌਰ ‘ਤੇ ਤਬਾਹ ਕਰ ਦਿੰਦੇ ਹਨ, ਲੁਈਸ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ ਹੈ।
ਦੱਸ ਦੇਈਏ ਕਿ ਭਾਰਤ ਸਰਕਾਰ ਦੇ ਦਾਅਵਿਆਂ ਨੂੰ ਪਾਕਿਸਤਾਨ ਪਹਿਲਾਂ ਹੀ ਖਾਰਿਜ ਕਰ ਚੁੱਕਾ ਹੈ । ਜਿਸ ਵਿੱਚ ਉਥੇ ਕਿਹਾ ਸੀ ਕਿ ਅਪਰੇਸ਼ਨ ਅਸਫ਼ਲ ਸੀ ਕਿਉਂਕਿ ਪਾਕਿਸਤਾਨੀ ਜਹਾਜ਼ਾਂ ਦੇ ਦਬਾਅ ਵਿੱਚ ਭਾਰਤੀ ਜਹਾਜ਼ ਜਲਦਬਾਜ਼ੀ ਵਿੱਚ ਖਾਲੀ ਇਲਾਕੇ ਵਿੱਚ ਇਲਾਕੇ ‘ਚ ਬੰਬ ਡੇਗਣ ਨਿਕਲ ਗਏ ਸਨ।
ਇਹ ਘਟਨਾਸਥਾਨ ਦਾ ਦੌਰਾ ਕਰਨ ਤੋਂ ਬਾਅਦ ਸਥਾਨਿਕ ਅਤੇ ਅੰਤਰਾਸ਼ਟਰੀ ਮੀਡੀਆ ਨੇ ਸਰਕਾਰ ਦੇ ਦਾਅਵਿਆਂ ਨੂੰ ਖਾਰਜ ਕੀਤਾ ਸੀ ।

Real Estate