ਨੀਂਹ ਪੱਥਰ ’ਤੇ ਨਾਮ ਨਾ ਹੋਣ ਤੇ ਭਾਜਪਾ ਦਾ ਸਾਂਸਦ ਤੇ ਵਿਧਾਇਕ ਹੋਏ ਛਿੱਤਰੋ-ਛਿੱਤਰੀ

921

ਯੂਪੀ ‘ਚ ਵਿਕਾਸ ਪ੍ਰੋਜੈਕਟਾਂ ਦੀ ਬੈਠਕ ਦੌਰਾਨ ਭਾਜਪਾ ਦੇ MP ਸ਼ਰਦ ਤ੍ਰਿਪਾਠੀ ਤੇ ਐਮਐਲਏ ਰਾਕੇਸ਼ ਸਿੰਘ ਵਿਚਕਾਰ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰਾਂ ‘ਤੇ ਨਾਮ ਲਿਖਵਾਉਣ ਨੂੰ ਲੈ ਕੇ ਇੰਨੀ ਤਕਰਾਰ ਵਧ ਗਈ ਕਿ ਦੋਵੇਂ ਜੁੱਤੋ-ਜੁੱਤੀ ਹੋ ਗਏ। ਸੋਸ਼ਲ ਮੀਡੀਆ ‘ਤੇ ਦੋਹਾਂ ਲੀਡਰਾਂ ਦੀ ਕਾਫੀ ਨਿਖੇਧੀ ਹੋ ਰਹੀ ਹੈ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ। ਨੀਂਹ ਪੱਥਰ ’ਤੇ ਨਾਂ ਨਾ ਹੋਣ ਦੀ ਵਜ੍ਹਾ ਕਰਕੇ ਬੀਜੇਪੀ ਸਾਂਸਦ ਸ਼ਰਦ ਤ੍ਰਿਪਾਠੀ ਤੇ ਵਿਧਾਇਕ ਰਾਕੇਸ਼ ਬਘੇਲ ਵਿਚਾਲੇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ। ਪਹਿਲਾਂ ਸਾਰਿਆਂ ਇਸ ਬਹਿਸ ਨੂੰ ਆਮ ਲਿਆ ਪਰ ਗੁੱਸੇ ਵਿੱਚ ਅੱਗ ਬਬੂਲੇ ਹੋਏ ਸਾਂਸਦ ਤ੍ਰਿਪਾਠੀ ਨੇ ਵਿਧਾਇਕ ਨੂੰ ਲਲਕਾਰਿਆ ਤੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।ਵਿਧਾਇਕ ਬਘੇਲ ਕੁਝ ਸਮਝਦੇ ਇਸ ਤੋਂ ਪਹਿਲਾਂ ਹੀ ਸਾਂਸਦ ਤ੍ਰਿਪਾਠੀ ਨੇ ਉਨ੍ਹਾਂ ’ਤੇ ਜੁੱਤੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।

Real Estate