ਦਿੱਲੀ ਦੀ ਥਾਂ ਵਾਹਗਾ ਬਾਰਡਰ ਤੇ ਹੋਵੇਗੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਮੀਟਿੰਗ

1451

ਕਰਤਾਰਪੁਰ ਲਾਂਘੇ ਬਾਬਤ ਦੋਹਾਂ ਮੁਲਕਾਂ ਦੇ ਅਧੀਕਾਰੀਆਂ ਵਿਚਕਾਰ ਹੋਣ ਵਾਲੀ ਮੀਟਿੰਗ 14 ਮਾਰਚ ਨੂੰ ਹੋਣ ਜਾ ਰਹੀ ਹੈ। ਬੁੱਧਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਮੀਟਿੰਗ ਅਟਾਰੀ-ਵਾਹਗਾ ਸਰਹੱਦ ‘ਤੇ ਭਾਰਤ ਵਾਲੇ ਪਾਸੇ ਹੀ ਹੋਵੇਗੀ।ਦੋਵੇਂ ਦੇਸ਼ਾਂ ਦਰਮਿਆਨ ਕਰਤਾਰਪੁਰ ਲਾਂਘੇ ‘ਤੇ ਹੋਣ ਵਾਲੀ ਇਹ ਪਹਿਲੀ ਬੈਠਕ ਹੈ। ਪਹਿਲਾਂ ਮੀਟਿੰਗ ਦਿੱਲੀ ‘ਚ ਕੀਤੀ ਜਾਣੀ ਸੀ ਪਰ ਹੁਣ ਮੀਟਿੰਗ ਲਈ ਅਟਾਰੀ ਸਰਹੱਦ ਦੀ ਥਾਂ ਚੁਣੀ ਗਈ ਹੈ।ਮੰਗਲਵਾਰ ਨੂੰ ਪਾਕਿਸਤਾਨ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਉਨ੍ਹਾਂ ਦਾ ਇਕ ਵਫ਼ਦ 14 ਮਾਰਚ ਨੂੰ ਕਰਤਾਰਪੁਰ ਲਾਂਘੇ ‘ਤੇ ਗੱਲਬਾਤ ਕਰਨ ਲਈ ਭਾਰਤ ਜਾਵੇਗਾ।

Real Estate