ਈਵੀਐਮ ਨੂੰ ਫੁੱਟਬਾਲ ਬਣਾ ਦਿੱਤਾ , ਨਤੀਜਾ ਹੱਕ ‘ਚ ਆਇਆ ਤਾਂ ਚੰਗੀ ਨਹੀਂ ਤਾਂ ਬੁਰੀ- ਮੁੱਖ ਚੋਣ ਕਮਿਸ਼ਨ

967

sunil-aroraਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਕਿਹਾ ਕਿ ਈਵੀਐਮ ਉਪਰ ਵਾਰ -ਵਾਰ ਸਵਾਲ ਚੁੱਕਣਾ ਠੀਕ ਨਹੀਂ । ਅਸੀਂ ਦੋ ਦਹਾਕਿਆਂ ਤੋਂ ਇਸਦਾ ਦੀ ਵਰਤੋਂ ਕਰ ਰਹੇ ਹਾਂ। ਜੇ 2014 ਤੋਂ ਬਾਅਦ ਦੀਆਂ ਚੋਣਾਂ ਦੀ ਉਦਾਹਰਨ ਲਈਏ ਤਾਂ ਵੀ ਸਥਿਤੀ ਸਪੱਸ਼ਟ ਹੋ ਜਾਵੇਗੀ।
ਅਰੋੜਾ ਨੇ ਕਿਹਾ , ‘ ਸਾਲ 2014 ਵਿੱਚ ਦਿੱਲੀ ਵਿੱਚ ਲੋਕ ਸਭਾ ਚੋਣਾਂ ਹੋਈਆਂ । ਇੱਕ ਰਾਜਨੀਤਕ ਪਾਰਟੀ ਨੂੰ ਜਿੱਤ ਮਿਲੀ । ਇਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ , ਦੁਜੀ ਰਾਜਨੀਤਕ ਪਾਰਟੀ ਨੂੰ ਵੱਡੇ ਅੰਤਰ ਨਾਲ ਜਿੱਤ ਹਾਸਿਲ ਹੋਈ । ਇਸ ਮਗਰੋਂ ਕਰਨਾਟਕ ਸਮੇਤ ਪੰਜ ਰਾਜਾਂ ਦੀਆਂ ਚੋਣਾਂ ਹੋਈਆ । ਹਰੇਕ ਥਾਂ ਦੇ ਨਤੀਜੇ ਅਲੱਗ ਸੀ ।
ਉਹਨਾ ਕਿਹਾ , ‘ ਮਾਫ ਕਰੀਓ ਪਰ ਅਸੀ ਈਵੀਐਮ ਨੂੰ ਫੁੱਟਬਾਲ ਬਣਾ ਦਿੱਤਾ। ਜੇ ਨਤੀਜੇ ਮਨਪਸੰਦ ਆਏ ਤਾਂ ਈ ਚੰਗੀ ਨਹੀਂ ਜੇ ਅਜਿਹਾ ਨਹੀਂ ਹੋਇਆ ਤਾਂ ਈਵੀਐਮ ਬੁਰੀ ਹੈ।’
ਈਵੀਐਮ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਇਸਨੂੰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਈਵੀਐਮ ਦੀ ਸੁਰੱਖਿਆ ਅਤੇ ਕਾਰਜਪ੍ਰਣਾਲੀ ਨੂੰ ਲੈ ਕੇ ਵੱਡੇ ਪੱਧਰ ‘ਤੇ ਗੱਲ ਕੀਤੇ ਜਾਣ ਦੀ ਜਰੂਰਤ ਹੈ।

Real Estate