VIP ਹਲਕਾ ਕਹਾਉਂਦਾ ਬਠਿੰਡਾ ‘ਸਵੱਛ ਸਰਵੇਖਣ 2019’ ‘ਚ ਫਿਰ ਮੋਹਰੀ

1173

‘ਸਵੱਛ ਸਰਵੇਖਣ 2019’ ‘ਚ ਇੰਦੌਰ ਨੇ ਭਾਰਤ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਹੋਣ ਤਮਗ਼ਾ ਹਾਸਲ ਕੀਤਾ ਹੈ। ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਨੂੰ ਲਗਾਤਾਰ ਤੀਜੇ ਸਾਲ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ। ਸਰਵੇ ‘ਚ ਛੱਤੀਸਗੜ੍ਹ, ਝਾਰਖੰਡ ਅਤੇ ਮਹਾਰਾਸ਼ਟਰ ਨੂੰ ਸਾਫ਼-ਸਫ਼ਾਈ ‘ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਤਿੰਨ ਸੂਬਿਆਂ ‘ਚ ਗਿਣਿਆ ਗਿਆ ਹੈ। ਪੰਜਾਬ ਦੇ ਇਸ ਸਰਵੇਖਣ ‘ਚ ਬਠਿੰਡਾ ਸ਼ਹਿਰ ਨੇ ਸੂਬੇ ‘ਚੋਂ ਪਹਿਲਾ ਅਤੇ ਦੇਸ਼ ‘ਚ 31ਵਾਂ ਸਥਾਨ ਹਾਸਲ ਕੀਤਾ ਹੈ। ਉੱਥੇ ਹੀ ਪਟਿਆਲਾ ਸ਼ਹਿਰ ਨੂੰ 72ਵਾਂ ਸਥਾਨ ਪ੍ਰਾਪਤ ਹੋਇਆ ਹੈ। ‘ਬਿਊਟੀਫੁੱਲ ਸਿਟੀ’ ਚੰਡੀਗੜ੍ਹ ਨੇ 20ਵਾਂ ਸਥਾਨ ਹਾਸਲ ਕੀਤਾ ਹੈ।’ਸਵੱਛ ਸਰਵੇਖਣ 2019′ ਭਾਰਤ ਸਰਕਾਰ ਵਲੋਂ ਕਰਵਾਇਆ ਗਿਆ ਸੀ।

Real Estate