ਮਨਤਾਰ ਬਰਾੜ ਬਰਾੜ ਦੀ ਜਮਾਨਤ ਅਰਜ਼ੀ ਰੱਦ ਹੁਣ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ

ਕੋਟਕਪੂਰਾ ਤੋਂ ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਜੋ ਕੋਟਕਪੂਰਾ ਗੋਲ਼ੀਕਾਂਡ ‘ਚ ਨਾਮਜ਼ਦ ਹਨ, ਨੇ ਅਗਾਊ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਸੀ, ਜੋ ਅੱਜ ਸੈਸ਼ਨ ਜੱਜ ਹਰਪਾਲ ਸਿੰਘ ਨੇ ਖਾਰਜ ਕਰ ਦਿੱਤੀ ਹੈ।ਹੁਣ ਮਨਤਾਰ ਬਰਾੜ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਮਨਤਾਰ ਸਿੰਘ ਬਰਾੜ ਤੋਂ ਵਿਸ਼ੇਸ਼ ਜਾਂਚ ਟੀਮ ਦੋ ਵਾਲ ਲੰਮੀ ਪੁੱਛਗਿੱਛ ਕਰ ਚੁੱਕੀ ਹੈ।
ਐਸਆਈਟੀ ਨੇ ਅਦਾਲਤ ਨੂੰ ਦੱਸਿਆ ਕਿ ਸਾਲ 2018 ਵਿੱਚ ਕੋਟਕਪੂਰਾ ਗੋਲ਼ੀਕਾਂਡ ਸਬੰਧੀ ਦਰਜ ਹੋਈ ਐਫਆਈਆਰ ਨੰਬਰ 129 ਵਿੱਚ ਬਰਾੜ ਨਾਮਜ਼ਦ ਹਨ। ਅਦਾਲਤ ਨੇ ਐਸਆਈਟੀ ਮੈਂਬਰਾਂ ਵੱਲੋਂ ਪੇਸ਼ ਕੀਤੀਆਂ ਦਲੀਲਾਂ ਦੇ ਆਧਾਰ ‘ਤੇ ਬਰਾੜ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ।

Real Estate