ਪਾਕਿਸਤਾਨ : ਮਸੂਦ ਅਜ਼ਹਰ ਕਾ ਲੁੰਗ-ਲਾਣਾ ਹਿਰਾਸਤ ਵਿੱਚ , ਭਾਰਤ ਕਹਿੰਦਾ ਅਤਿਵਾਦੀਆਂ ਦੀ ਹਿਫ਼ਾਜਤ ਦਾ ਬਹਾਨਾ

Jaish e mohammedਪਾਕਿਸਤਾਨ ਵਿੱਚ ਮੰਗਲਵਾਰ ਨੂੰ ਜੈਸ਼-ਏ- ਮੁਹੰਮਦ ਦੇ ਮੁਖੀ ਦੇ ਭਰਾ ਅਤੇ ਪੁੱਤਰ ਸਣੇ 44 ਅਤਿਵਾਦੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਮਸੂਦ ਦਾ ਭਰਾ ਅਬਦੁਲ ਅਸਗਰ ਪੁਲਵਾਮਾ ਹਮਲੇ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ। ਪਾਕਿ ਸਰਕਾਰ ਨੇ ਅਤਿਵਾਦੀ ਨਿਰੋਧਕ ਐਕਟ 1997 ਦੇ ਤਹਿਤ ਮੁੰਬਈ ਹਮਲੇ ਦੇ ਮੁੱਖ ਦੱਸੇ ਜਾਂਦੇ ਹਾਫਿਜ ਸਾਈਦ ਦੀਆਂ ਜਥੇਬੰਦੀਆਂ ਜਮਾਤ-ਉਦ-ਦਾਵਾ ਅਤੇ ਫਲਾਹ -ਏ- ਇਨਸਾਨੀਅਤ ਉਪਰ ਰੋਕ ਲਗਾ ਦਿੱਤਾ ।
ਇਸ ਕਾਰਵਾਈ ਉਪਰ ਭਾਰਤ ਨੇ ਕਿਹਾ ਅਤਿਵਾਦੀਆਂ ਦੇ ਅਤਿਵਾਦ ਨਿਰੋਧੀ ਕਾਨੂੰਨ ਦੇ ਤਹਿਤ ਗ੍ਰਿਫ਼ਤਾਰ ਨਹੀਂ ਕੀਤਾ ਗਿਆ , ਸਿਰਫ਼ ਉਹਨਾ ਨੂੰ ਹਿਰਾਸਤ ‘ਚ ਲਿਆ ਗਿਆ । ਇਹ ਅਤਿਵਾਦੀਆਂ ਦੀ ਹਿਫ਼ਾਜਤ ਦੇ ਲਈ ਪਾਕਿ ਦਾ ਨਵਾਂ ਛਲਾਵਾ ਹੈ।
ਭਾਰਤੀ ਸੁਰੱਖਿਆ ਅਫਸਰ ਨੇ ਦੱਸਿਆ ਕਿ ਸੰਭਵ ਕਿ ਭਾਰਤ ਦੀ ਬਾਲਾਕੋਟ ਵਿੱਚ ਅਤਿਵਾਦੀਆਂ ਉਪਰ ਕਾਰਵਾਈ ਦੇ ਡਰ ਤੋਂ ਇਹਨਾਂ ਅਤਿਵਾਦੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੋਵੇ। ਇਹ, ਇਹਨਾ ਨੂੰ ਸੁਰੱਖਿਆ ਕੋਸਿ਼ਸ਼ ਦੇਣ ਦੀ ਕੋਸਿ਼ਸ਼ ਵੀ ਹੋ ਸਕਦੀ ਹੈ।
ਪਾਕਿ ਵਿਦੇਸ਼ ਰਾਜ ਮੰਤਰੀ ਸ਼ਹਿਰਯਾਰ ਅਫਰੀਦੀ ਨੇ ਦੱਸਿਆ ਕਿ ਪਾਬੰਦੀਸੁ਼ਦਾ ਜਥੇਬੰਦੀਆਂ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੇ। ਇਹਨਾਂ ਵਿੱਚ ਮਸੂਦ ਦਾ ਭਰਾ ਅਬਦੁਲ ਅਸਗਰ ਅਤੇ ਪੁੱਤ ਹਮਜਾ ਅਸਗਰ ਦੇ ਸ਼ਾਮਿਲ ਹੈ।
ਅਫਰੀਦੀ ਨੇ ਦੱਸਆਿ ਕਿ ਅਤਿਵਾਦੀਆਂ ਖਿਲਾਫ਼ ਇਹ ਕਾਰਵਾਈ ਕਿਸੇ ਵੀ ਅੰਤਰਰਾਸ਼ਟਰੀ ਦਬਾਅ ਵਿੱਚ ਨਹੀਂ ਕੀਤੀ , ਬਲਕਿ ਦੇਸ਼ ਦੇ ਹਿੱਤ ਵਿੱਚ ਹੈ । ਅਤਿਵਾਦੀਆਂ ਉਪਰ ਇਸ ਤਰ੍ਹਾਂ ਦੀ ਕਾਰਵਾਈ ਦੋ ਹਫ਼ਤਿਆਂ ਤੱਕ ਜਾਰੀ ਰਹੇਗੀ । ਇਹ ਕਾਰਵਾਈ ਯਕੀਨ ਦੁਆਉਂਦੀ ਹੈ ਕਿ ਪਾਕਿਸਤਾਨ ਆਪਣੀ ਜ਼ਮੀਨ ਨੂੰ ਦਹਿਸ਼ਤੀ ਕਾਰਵਾਈ ਖਾਤਿਰ ਵਰਤਣ ਨਹੀਂ ਦੇਵੇਗਾ।
ਸੋਮਵਾਰ ਨੂੰ ਪਾਕਿ ਸਰਕਾਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕਮੇਟੀ ਵੱਲੋਂ ਪਾਬੰਦੀ ਸੁ਼ਦਾ ਸਾਰੀਆਂ ਜਥੇਬੰਦੀਆਂ ਦੀ ਸੰਪਤੀ ਸੀਜ ਕਰਨ ਦੇ ਹੁਕਮ ਦਿੱਤੇ ਸਨ ।

Real Estate