ਪਾਕਿਸਤਾਨ : ਪੰਜਾਬ ਦਾ ਸਭਿਆਚਾਰਕ ਮੰਤਰੀ ਅਸਭਿਅਕ ਬੋਲਣ ਕਾਰਨ ਅਹੁਦੇ ਤੋਂ ਪਾਸੇ ਕੀਤਾ

2707

Pak Minsterਪਾਕਿਸਤਾਨ : ਲਹਿੰਦੇ ਪੰਜਾਬ ਦਾ ਸੂਚਨਾ ਅਤੇ ਸਭਿਆਚਾਰਕ ਮੰਤਰੀ ਫ਼ੈਯਾਜ਼ ਅਲ ਹਸਨ ਚੌਹਾਨ ਨੂੰ ਹਿੰਦੂ ਭਾਈਚਾਰੇ ਬਾਰੇ ਵਿਵਾਦਿਤ ਟਿੱਪਣੀ ਕੀਤੇ ਮਗਰੋਂ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ । ਇਸ ਮੰਤਰੀ ਨੇ  ਹਿੰਦੂਆਂ ਨੂੰ ‘ਗਊ ਦਾ ਮੂਤ ਪੀਣ ਵਾਲੇ’ ਕਿਹਾ ਸੀ । ਜਿਸਦਾ ਵੱਡੇ ਪੱਧਰ ‘ਤੇ ਵਿਰੋਧ ਹੋਣਾ ਸੁਰੂ ਹੋ ਗਿਆ ਸੀ।
ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਫ਼ੈਯਾਜ਼ ਨੂੰ ਤਲਬ ਕੀਤਾ ਜਿਸ ਮਗਰੋਂ ਉਸਨੂੰ ਅਸਤੀਫਾ ਦੇਣਾ ਪਿਆ ।
ਮੁਕਾਮੀ ਮੁੱਖ ਮੰਤਰੀ ਨੇ ਜਾਰੀ ਬਿਆਨ ‘ਚ ਕਿਹਾ ਕਿ ਇਮਰਾਨ ਖਾਨ ਦੀ ਅਗਵਾਈ ਸਰਕਾਰ ਪਾਕਿਸਤਾਨ ਤਹਿਰੀਕ -ਏ- ਇਨਸਾਫ਼ ਪਾਰਟੀ ਕਿਸੇ ਵੀ ਭਾਈਚਾਰੇ ਨਾਲ ਕਿਸੇ ਤਰ੍ਹਾਂ ਦੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕਰੇਗੀ ।
ਸਭਿਆਚਾਰਕ ਮੰਤਰੀ ਨੇ ਇਹ ਵਿਵਾਦਤ ਬਿਆਨ 24 ਫਰਵਰੀ ਨੂੰ ਇੱਕ ਸਮਾਗਮ ਦੌਰਾਨ ਦਿੱਤਾ ਸੀ । ਜਿਸਦਾ ਵੀਡੀਓ ਵਾਇਰਲ ਹੋ ਗਿਆ।ਚੌਹਾਨ ਨੇ ਹਿੰਦੂਆਂ ਨੂੰ ਗਊ ਦਾ ਮੂਤ ਪੀਣ ਵਾਲੇ ਦੱਸਿਆ ਸੀ ਤੇ ਕਿਹਾ ਸੀ ਕਿ ਭਾਰਤ ਪਾਕਿਸਤਾਨ ਦਾ ਮੁਕਾਬਲਾ ਨਹੀਂ ਕਰ ਸਕਦਾ।
ਇਸ ਬਿਆਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਚਾਰੇ ਪਾਸਿਓਂ ਨਿੰਦਾ ਹੋ ਰਹੀ ਸੀ।
ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਿਆਸੀ ਸਲਾਹਕਾਰ ਨਈਮੁਲ ਹਕ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਪੀਟੀਆਈ ਇਸ ਤਰ੍ਹਾਂ ਦੀ ਬਕਵਾਸ ਨੂੰ ਬਰਦਾਸ਼ਤ ਨਹੀਂ ਕਰੇਗੀ, ਭਾਵੇਂ ਕਿ ਅਜਿਹੀ ਗੱਲ ਸਰਕਾਰ ਵਿੱਚ ਸ਼ਾਮਲ ਕੋਈ ਸੀਨੀਅਰ ਵਿਅਕਤੀ ਹੀ ਕਹੇ।

Real Estate